ਚੇਨੱਈ: ਅਦਾਕਾਰ ਆਰ. ਮਾਧਵਨ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਰੌਕੇਟਰੀ: ਦਿ ਨੰਬੀ ਇਫੈਕਟ’ ਵਿਸ਼ਵ ਪੱਧਰ ’ਤੇ ਸਿਨੇਮਾਘਰਾਂ ਵਿੱਚ ਪਹਿਲੀ ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸਰੋ ਦੇ ਸਾਬਕਾ ਵਿਗਿਆਨੀ ਅਤੇ ਪੁਲਾੜ ਇੰਜਨੀਅਰ ਨੰਬੀ ਨਾਰਾਇਣ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਉਨ੍ਹਾਂ ਨਾਲ ਜੁੜੇ ਚਰਚਿਤ ਘੁਟਾਲੇ ਪਿਛਲਾ ਸੱਚ ਸਾਹਮਣੇ ਲਿਆਵੇਗੀ। ਇਸ ਫਿਲਮ ਦਾ ਸੰਗੀਤ ਸੈਮ ਸੀ.ਐੱਸ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਫਿਲਮ ਇੱਕੋ ਸਮੇਂ ਹਿੰਦੀ, ਤਾਮਿਲ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਬਣਾਈ ਜਾ ਰਹੀ ਹੈ ਤੇ ਇਸ ਨੂੰ ਤੇਲਗੂ, ਮੱਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਆਰ ਮਾਧਵਨ ਫਿਲਮ ਦੇ ਨਿਰਦੇਸ਼ਕ ਤੇ ਲੇਖਕ ਵੀ ਹਨ। -ਆਈਏਐੱਨਐੱਸ