ਮੁੰਬਈ: ਬੌਲੀਵੁੱਡ ਅਦਾਕਾਰਾ ਅਤੇ ਟੈਲੀਵਿਜ਼ਨ ਕਲਾਕਾਰ ਸੁਰੇਖਾ ਸੀਕਰੀ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਬਰੇਨ ਸਟਰੋਕ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਉਹ ਅਜੇ ਵੀ ਆਈਸੀਯੂ ਵਿੱਚ ਨਿਗਰਾਨੀ ਹੇਠ ਹਨ। ਇਹ ਜਾਣਕਾਰੀ ਉਨ੍ਹਾਂ ਦੇ ਏਜੰਟ ਵਿਵੇਕ ਸਿਧਵਾਨੀ ਨੇ ਦਿੱਤੀ। -ਪੀਟੀਆਈ