ਮੁੰਬਈ: ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ‘ਮਹੰਜੋਦੜੋ’ ਵਿੱਚ ਰਿਤਿਕ ਰੌਸ਼ਨ ਨਾਲ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਪੂਜਾ ਹੇਗੜੇ ਨੇ ਸਮੁੱਚੇ ਭਾਰਤ ਤੱਕ ਪਹੁੰਚ ਕੀਤੀ ਹੈ ਅਤੇ ਵੱਖ ਵੱਖ ਖੇਤਰੀ ਫਿਲਮਾਂ ਵਿੱਚ ਕੰਮ ਕੀਤਾ ਹੈ। ਅਦਾਕਾਰਾ ਇੱਕ ਖਾਸ ਇੰਡਸਟਰੀ ਤੱਕ ਸੀਮਿਤ ਰਹਿਣ ਦੀ ਬਜਾਏ ਹਮੇਸ਼ਾ ਭਾਰਤੀ ਕਲਾਕਾਰ ਵਜੋਂ ਪਛਾਣ ਬਣਾਉਣਾ ਚਾਹੁੰਦੀ ਹੈ। ਭਾਰਤ ਵਿਚਲੀਆਂ ਵੱਖ ਵੱਖ ਫਿਲਮ ਇੰਡਸਟਰੀਜ਼ ਦਾ ਹਿੱਸਾ ਬਣਨ ਬਾਰੇ ਗੱਲ ਕਰਦਿਆਂ ਪੂਜਾ ਨੇ ਕਿਹਾ, ‘‘ਪ੍ਰਮਾਤਮਾ ਦੀ ਮਿਹਰਬਾਨੀ ਨਾਲ ਮੈਨੂੰ ਵੱਖ ਵੱਖ ਫਿਲਮ ਇੰਡਸਟਰੀਜ਼ ਵਿੱਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਅਤੇ ਦਰਸ਼ਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੈਂ ਹਮੇਸ਼ਾ ਇੱਕ ਭਾਰਤੀ ਕਲਾਕਾਰ ਵਜੋਂ ਪਛਾਣ ਬਣਾਉਣਾ ਚਾਹੁੰਦੀ ਸੀ ਅਤੇ ਭਾਸ਼ਾ ਦੀ ਰੁਕਾਵਟ ਮੇਰੇ ਕੰਮ ਨੂੰ ਸੀਮਿਤ ਨਹੀਂ ਕਰ ਸਕਦੀ। ਚੰਗਾ ਕੰਮ, ਸਖ਼ਤ ਮਿਹਨਤ ਅਤੇ ਆਪਣੀ ਭਰੋਸੇਯੋਗਤਾ ਸਾਬਤ ਕਰਨਾ ਚੰਗੀ ਗੱਲ ਹੈ।’’ ਪੂਜਾ ਨੇ ਦੱਸਿਆ, ‘‘ਹਰ ਅਦਾਕਾਰ ਨੂੰ ਹਮੇਸ਼ਾ ਇੱਕ ਵੱਡੇ ਸੁਆਲ ਦਾ ਸਾਹਮਣਾ ਕਰਨਾ ਪੈਂਦਾ ਹੈ ‘ਅੱਗੇ ਕੀ?’ ਕਈਆਂ ਨੂੰ ਆਪਣੇ ਹਿਸਾਬ ਨਾਲ ਚੱਲਣਾ ਪੈਂਦਾ ਹੈ, 100 ਫ਼ੀਸਦੀ ਦੇਣਾ ਹੁੰਦਾ ਹੈ ਅਤੇ ਬਾਕੀਆਂ ਨੂੰ ਸਰਬਸ਼ਕਤੀਮਾਨ ’ਤੇ ਛੱਡਣਾ ਪੈਂਦਾ ਹੈ। ਜਦੋਂ ਤੋਂ ਆਪਣਾ ਐਕਟਿੰਗ ਕਰੀਅਰ ਸ਼ੁਰੂ ਕੀਤਾ ਹੈ, ਮੈਂ ਉਦੋਂ ਤੋਂ ਹੀ ਅਜਿਹਾ ਕਰ ਰਹੀ ਹਾਂ।’’ -ਆਈਏਐੱਨਐੱਸ