ਮੁੰਬਈ: ਕਰੋਨਾ ਮਹਾਮਾਰੀ ਦੇ ਚੱਲਦਿਆਂ ਸਿਨੇਮਾ ਘਰ ਬੰਦ ਹੋਣ ਕਾਰਨ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਲਕਸ਼ਮੀ ਬੰਬ’, ‘ਸੜਕ 2’ ਤੋਂ ਇਲਾਵਾ ਆਲੀਆ ਭੱਟ ਤੇ ਅਜੈ ਦੇਵਗਨ ਦੀ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ਼ ਇੰਡੀਆ’ ਸਣੇ ਕਈ ਹੋਰ ਫ਼ਿਲਮਾਂ ਇੰਟਰਨੈੱਟ ਵੈੱਬਸਾਈਟ ‘ਡਿਜਨੀ+ਹੌਟਸਟਾਰ’ ਉੱਤੇ ਸਿੱਧੀਆਂ ਰਿਲੀਜ਼ ਹੋਣਗੀਆਂ। ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਹੋਵੇਗੀ, ਜੋ ਇਸ ਪਲੇਟਫਾਰਮ ’ਤੇ 24 ਜੁਲਾਈ ਤੋਂ ਦੇਖੀ ਜਾ ਸਕੇਗੀ। ਡਿਜਨੀ+ਹੌਟਸਟਾਰ ’ਤੇ ਹੋਰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ’ਚ ਅਭਿਸ਼ੇਕ ਬੱਚਨ ਦੀ ‘ਦਿ ਬਿੱਗ ਬੁੱਲ’, ਵਿਦੁਯਤ ਜਾਮਵਾਲ ਦੀ ‘ਖ਼ੁਦਾ ਹਾਫ਼ਿਜ਼’ ਤੋਂ ਇਲਾਵਾ ਕੁਨਾਲ ਖੇਮੂ ਅਤੇ ਰਸਿਕਾ ਦੁੱਗਲ ਦੀ ‘ਲੂਟਕੇਸ’ ਸ਼ਾਮਲ ਹਨ ਜੋ ਜੁਲਾਈ ਤੋਂ ਅਕਤੂਬਰ ਤੱਕ ਰਿਲੀਜ਼ ਹੋਣਗੀਆਂ।-ਪੀਟੀਆਈ