ਚੰਡੀਗੜ੍ਹ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਵਿਆਹ ਮਗਰੋਂ ਆਪਣੀ ਪਹਿਲੀ ਲੋਹੜੀ ਮਨਾਈ। ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਆਪਣੀ ਤੇ ਆਪਣੇ ਪਤੀ ਦੀ ਧੂਣੀ ਦੁਆਲੇ ਖੜ੍ਹਿਆਂ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਇਹ ਜੋੜਾ ਧੂਣੀ ਨੇੜੇ ਗਲਵੱਕੜੀ ਪਾਈ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਾ ਵਿਆਹ ਲੰਘੀ 9 ਦਸੰਬਰ ਨੂੰ ਹੋਇਆ ਸੀ। ਤਸਵੀਰ ਵਿੱਚ ਕੈਟਰੀਨਾ ਨੇ ਸੁਰਖ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ, ਜਿਸ ਉੱਤੋਂ ਉਸ ਨੇ ਜੈਕੇਟ ਪਾਈ ਹੋਈ ਹੈ ਜਦਕਿ ਵਿੱਕੀ ਨੇ ਸਵੈੱਟਸ਼ਰਟ ਤੇ ਟਰੈਕ ਪੈਂਟ ਪਾਈ ਹੋਈ ਹੈ। ਵਿੱਕੀ ਨੇ ਵੀ ਇਸ ਮੌਕੇ ਦੀ ਤਸਵੀਰ ਸਾਂਝੀ ਕਰਦਿਆਂ ਨਾਲ ‘ਹੈਪੀ ਲੋਹੜੀ’ ਸ਼ੁਭਕਾਮਨਾਵਾਂ ਦਿੱਤੀਆਂ ਹਨ। -ਟ੍ਰਿਬਿਊਨ ਵੈੱਬ ਡੈਸਕ