ਮੁੰਬਈ, 24 ਦਸੰਬਰ
ਅਦਾਕਾਰ ਕਾਰਿਤਕ ਆਰੀਅਨ ਨੇ ਅੱਜ ਇੰਸਟਗ੍ਰਾਮ ’ਤੇ ਵੀਡੀਓ ਰਾਹੀਂ ਆਪਣੀ ਆਉਣ ਵਾਲੀ ਫ਼ਿਲਮ ‘ਧਮਾਕਾ’ ਦੇ ਸੈੱਟ ਤੋਂ ਇੱਕ ਝਲਕ ਸਾਂਝੀ ਕੀਤੀ ਹੈ। ਵੀਡੀਓ ਵਿੱਚ ਕਾਰਤਿਕ ਨੇ ਸਲੇਟੀ ਸਵੈੱਟਸ਼ਰਟ, ਧੁੱਪ ਵਾਲੀਆਂ ਐਨਕਾਂ ਅਤੇ ਕਾਲਾ ਮਾਸਕ ਲਗਾਇਆ ਹੋਇਆ ਹੈ। ਉਹ ਸੈੱਟ ਦਾ ਗੇੜਾ ਕੱਢ ਕੇ ਦਿਖਾਉਂਦੇ ਹਨ। ਵੀਡੀਓ ਵਿੱਚ ਪਿੱਛੇ ਹੈਲੀਕਾਪਟਰ ਦੇ ਬਲੇਡਾਂ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਕਾਰਤਿਕ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖੀ ਹੈ, ‘‘ਆਨ ਸੈੱਟ #ਧਮਾਕਾ.. ਹੈਲੀਕਾਪਟਰ ਤੇ ਕੈਮਰਾ ਸ਼ਰਮਸ਼ਾਰ ਹਨ।’’ ਰਾਮ ਮਾਧਵਾਨੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ ਧਮਾਕਾ ਦੇ ਪ੍ਰੋਡਿਊਸਰ ਰੌਨੀ ਸਕ੍ਰਿਊਵਾਲਾ ਤੇ ਮਾਧਵਾਨੀ ਦੇ ਨਾਲ ਅਮਿਤਾ ਮਾਧਵਾਨੀ ਕੋ-ਪ੍ਰੋਡਿਊਸਰ ਹਨ। ਆਪਣੀਆਂ ਕਾਮਿਕ ਤੇ ਰੁਮਾਂਟਿਕ ਪੇਸ਼ਕਾਰੀਆਂ ਲਈ ਜਾਣੇ ਜਾਂਦੇ ਕਾਰਤਿਕ ਇਸ ਫ਼ਿਲਮ ਵਿੱਚ ਪੱਤਰਕਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਮੁੰਬਈ ਵਿੱਚ ਹੋਏ ਆਤੰਕੀ ਹਮਲੇ ਦੇ ਸਿੱਧੇ ਪ੍ਰਸਾਰਨ ਦੀ ਕਵਰੇਜ਼ ਕਰਦਾ ਹੈ। -ਆਈਏਐੱਨਐੱਸ