ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ। ਕਰੀਨਾ ਨੇ ਇਹ ਤਸਵੀਰ ਇੰਸਟਾਗ੍ਰਾਮ ’ਤੇ ਪਾਈ ਹੈ, ਜਿਸ ਵਿੱਚ ਉਹ ਆਪਣੇ ਪਤੀ ਸੈਫ਼ ਅਲੀ ਖ਼ਾਨ ਅਤੇ ਪੁੱਤਰ ਤੈਮੂਰ ਅਲੀ ਖ਼ਾਨ ਤੇ ਜੇਹ ਨਾਲ ਦਿਖਾਈ ਦੇ ਰਹੀ ਹੈ। ਉਸ ਨੇ ਇਸ ਤਸਵੀਰ ਨੂੰ ‘ਮੈੱਨ ਆਫ ਮਾਈ ਲਾਈਫ’ ਕਰਾਰ ਦਿੱਤਾ ਹੈ। ਕਰੀਨਾ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ਪਰਿਵਾਰਕ ਤਸਵੀਰ ਖਿੱਚਣ ਦੀ ਕੋਸ਼ਿਸ ਕੁਝ ਇਸ ਤਰ੍ਹਾਂ ਹੋ ਰਹੀ ਹੈ: ਸੈਫ਼ੂ ਜ਼ਰਾ ਹੱਸੋ, ਟਿੰਮ ਆਪਣੇ ਨੱਕ ਤੋਂ ਉਂਗਲ ਕੱਢੋ, ਜੇਹ ਬਾਬਾ ਮੇਰੇ ਵੱਲ ਦੇਖੋ… ਅਰੇ ਕੋਈ ਤਸਵੀਰ ਖਿੱਚ ਲਓ ਯਾਰ..! ‘ਦਿ ਮੈੱਨ ਆਫ ਮਾਈ ਲਾਈਫ’… ਮੇਰਾ ਸੰਸਾਰ… ਭਰਾ ਦਾ ਵਿਆਹ।’’ ਇਹ ਤਸਵੀਰ ਅਦਾਕਾਰ ਰਣਬੀਰ ਕਪੂਰ ਦੇ ਵਿਆਹ ਮੌਕੇ ਖਿੱਚੀ ਗਈ ਹੈ। ਜਾਣਕਾਰੀ ਅਨੁਸਾਰ ਕਰੀਨਾ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਆਮਿਰ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ