ਨਵੀਂ ਦਿੱਲੀ, 2 ਜੁਲਾਈ
ਉੱਘੇ ਫ਼ਿਲਮਸਾਜ਼ ਜੇ.ਪੀ.ਦੱਤਾ ਨੇ ਕਿਹਾ ਕਿ ਕਰੀਨਾ ਕਪੂਰ ਤੇ ਅਭਿਸ਼ੇਕ ਬੱਚਨ ਲਈ ਉਹ ਪਿਤਾ ਵਾਂਗ ਹਨ। ਦੱਤਾ ਨੇ ਦੋ ਦਹਾਕੇ ਪਹਿਲਾਂ ਇਨ੍ਹਾਂ ਦੋਵਾਂ ਅਦਾਕਾਰਾਂ ਨੂੰ ਫ਼ਿਲਮ ‘ਰਫਿਊਜੀ’ ਰਾਹੀਂ ਬੌਲੀਵੁੱਡ ਵਿੱਚ ਲਾਂਚ ਕੀਤਾ ਸੀ। ਦੱਤਾ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਰੋਮਾਂਸ-ਡਰਾਮਾ ‘ਰਫਿਊਜੀ’ ਅਤੇ ਕਰੀਨਾ ਤੇ ਅਭਿਸ਼ੇਕ ਨਾਲ ਆਪਣੀ ਸਾਂਝ ਬਾਰੇ ਗੱਲਬਾਤ ਕੀਤੀ। ਦੱਤਾ ਨੇ ਕਿਹਾ, ‘ਕਰੀਨਾ ਤੇ ਅਭਿਸ਼ੇਕ ਮੇਰੇ ਬੱਚਿਆਂ ਵਾਂਗ ਹਨ। ਮੈਂ ‘ਰਫਿਊਜੀ’ ਨੂੰ ਆਪਣੀ ਵਿਸ਼ੇਸ਼ ਫ਼ਿਲਮਾਂ ’ਚੋਂ ਇਕ ਮੰਨਦਾ ਹਾਂ ਕਿਉਂਕਿ ਇਸ ਨੇ ਭਾਰਤੀ ਸਿਨੇਮਾ ਨੂੰ ਦੋ ਬਿਹਤਰੀਨ ਤੇ ਬਹੁਮੁਖੀ ਪ੍ਰਤਿਭਾ ਵਾਲੇ ਅਦਾਕਾਰ ਦਿੱਤੇ ਹਨ। ਉਨ੍ਹਾਂ ਫ਼ਿਲਮ ਇੰਡਸਟਰੀ ’ਚ ਆਪਣੇ ਦੋ ਦਹਾਕੇ ਪੂਰੇ ਕਰ ਲਏ ਹਨ ਤੇ ਉਨ੍ਹਾਂ ਦਾ ਕੰਮ ਉਨ੍ਹਾਂ ਵੱਲੋਂ ਕੀਤੀ ਸਖ਼ਤ ਮਿਹਨਤ ਨੂੰ ਬਿਆਨਦਾ ਹੈ। ਅੱਜ ਉਹ ਜਿਸ ਮੁਕਾਮ ’ਤੇ ਹਨ, ਉਸ ਨੂੰ ਵੇਖ ਕੇ ਖੁ਼ਸ਼ੀ ਹੁੰਦੀ ਹੈ।’ -ਆਈਏਐੱਨਐੱਸ