ਮੁੰਬਈ, 2 ਅਗਸਤ
‘ਬਿੱਗ ਬੌਸ ਓਟੀਟੀ’ ਦੇ ਮੇਜ਼ਬਾਨ ਅਤੇ ਫਿਲਮਸਾਜ਼ ਕਰਨ ਜੌਹਰ ਨੇ ਆਪਣਾ ਸਭ ਤੋਂ ਵੱਡਾ ਡਰ ਸਾਂਝਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਰੂਹੀ ਅਤੇ ਯਸ਼ ਤੋਂ ਦੂਰ ਰਹਿਣਾ ਉਸ ਦਾ ਸਭ ਤੋਂ ਵੱਡਾ ਡਰ ਹੈ। ਕਰਨ ਨੇ ਕਿਹਾ, ‘‘ਆਪਣੇ ਬੱਚਿਆਂ ਤੋਂ ਦੂਰ ਰਹਿਣਾ ਮੇਰਾ ਸਭ ਤੋਂ ਵੱਡਾ ਡਰ ਹੈ ਅਤੇ ਉਹੀ ਮੇਰੀ ਖੁਸ਼ੀ ਦੀ ਵਜ੍ਹਾ ਹਨ।’’ ਕਰਨ ਛੇ ਹਫ਼ਤਿਆਂ ਤੱਕ ਚੱਲਣ ਵਾਲੇ ਸ਼ੋਅ ‘ਬਿੱਗ ਬੌਸ ਓਟੀਟੀ’ ਦਾ ਮੇਜ਼ਬਾਨ ਹੈ ਅਤੇ ਇਹ ਸ਼ੋਅ 8 ਅਗਸਤ ਨੂੰ ਵੂਟ ਐਪ ’ਤੇ ਦਿਖਾਇਆ ਜਾਵੇਗਾ। ਇਸ ਸ਼ੋਅ ਦੀ ਪਹਿਲੀ ਉਮੀਦਵਾਰ ਵਜੋਂ ਗਾਇਕਾ ਨੇਹਾ ਭਸੀਨ ਦੀ ਪੁਸ਼ਟੀ ਹੋਈ ਹੈ, ਜਿਸ ਨੇ ‘ਜੱਗ ਘੁੰਮਿਆ’, ‘ਸਵੈਗ ਸੇ ਸਵਾਗਤ’ ਅਤੇ ‘ਨਈ ਜਾਣਾ’ ਜਿਹੇ ਗਾਣੇ ਗਾਏ ਹਨ। ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਣ ਮਗਰੋਂ ਇਹ ਸ਼ੋਅ ‘ਬਿੱਗ ਬੌਸ’ ਦੇ ਸੀਜ਼ਨ 15 ਵਜੋਂ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਮੇਜ਼ਬਾਨੀ ਹੇਠ ਕਲਰਜ਼ ’ਤੇ ਦਿਖਾਇਆ ਜਾਵੇਗਾ। -ਆਈਏਐੱਨਐੱਸ