ਮੁੰਬਈ: ਮਸ਼ਹੂਰ ਸਕਰੀਨ ਰਾਈਟਰ ਕਨਿਕਾ ਢਿੱਲੋਂ ਨੇ ਆਪਣੇ ਨਵੇਂ ਮਕਾਨ ਦੀ ਖ਼ੁਸ਼ੀ ਵਿੱਚ ਪਾਰਟੀ ਦਿੱਤੀ। ਕਨਿਕਾ ਅਤੇ ਹਿਮਾਂਸ਼ੂ ਸ਼ਰਮਾ ਦੀ ਨਵੀਂ ਰਿਹਾਇਸ਼ ਵਿੱਚ ਦਿੱਤੀ ਗਈ ਇਸ ਪਾਰਟੀ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹੁਮਾ ਕੁਰੈਸ਼ੀ, ਤਾਪਸੀ ਪੰਨੂ, ਤਮੰਨਾ ਭਾਟੀਆ, ਕ੍ਰਿਤੀ ਸੈਨਨ, ਰਵੀਨਾ ਟੰਡਨ, ਵਿਸ਼ਾਲ ਤੇ ਰੇਖਾ ਭਾਰਦਵਾਜ, ਆਨੰਦ ਐਲ ਰਾਏ, ਜਿੰਮੀ ਸ਼ੇਰਗਿੱਲ ਤੇ ਸਨੀ ਕੌਸ਼ਲ ਸਮੇਤ ਹੋਰ ਕਲਾਕਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕਨਿਕਾ ਨੂੰ ਨਵੇਂ ਘਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਨਿਕਾ ਸਫੈਦ ਕੱਪੜਿਆਂ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਕ੍ਰਿਤੀ ਸੈਨਨ ਨੀਲੇ ਅਤੇ ਤਮੰਨਾ ਕਾਲੇ ਕੱਪੜਿਆਂ ’ਚ ਨਜ਼ਰ ਆਈ। ਤਾਪਸੀ ਪੰਨੂ ਨੇ ਸਾੜੀ ਲਾਈ ਹੋਈ ਸੀ। ਹਾਲ ਹੀ ਵਿੱਚ ਕਨਿਕਾ ਨੇ ਇੰਸਟਾਗ੍ਰਾਮ ’ਤੇ ਆਪਣੇ ਨਵੇਂ ਪ੍ਰਾਜੈਕਟ ਦਾ ਐਲਾਨ ਵੀ ਕੀਤਾ ਸੀ। -ਏਐੱਨਆਈ