ਚੇਨਈ: ਉੱਘੇ ਨਿਰਦੇਸ਼ਕ ਸ਼ੰਕਰ ਦੀ ਲੰਬੇ ਸਮੇਂ ਤੋਂ ਲਟਕ ਰਹੀ ਫਿਲਮ ‘ਇੰਡੀਅਨ 2’ ਦੀ ਸ਼ੂਟਿੰਗ ਬੁੱਧਵਾਰ ਤੋਂ ਸ਼ਹਿਰ ਵਿੱਚ ਮੁੜ ਸ਼ੁਰੂ ਹੋ ਗਈ ਹੈ। ਢਾਈ ਸਾਲ ਪਹਿਲਾਂ ਇਕ ਹਾਦਸੇ ਕਾਰਨ ਫ਼ਿਲਮ ਦੀ ਸ਼ੂਟਿੰਗ ਵਿਚਾਲੇ ਰੋਕਣੀ ਪਈ ਸੀ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 10 ਜਣੇ ਜ਼ਖ਼ਮੀ ਹੋ ਗਏ ਸਨ। ਅਦਾਕਾਰ ਨੇ ਲਿਖਿਆ, ‘‘ਸਤੰਬਰ ਤੋਂ ‘ਇੰਡੀਅਨ 2’ ਲਈ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ। ਸ਼ੰਕਰ ਸ਼ਨਮੂਘਮ, ਸੁਬਾਸ਼ਕਰਨ, ਲਾਇਕਾ ਪ੍ਰੋਡਕਸ਼ਨ ਅਤੇ ਪ੍ਰਾਜੈਕਟ ਨਾਲ ਜੁੜੇੇ ਹੋਰਨਾਂ ਦਾ ਇਹ ਸਫ਼ਰ ਸਫ਼ਲ ਰਹਿਣ ਦੀ ਕਾਮਨਾ ਕਰਦਾ ਹਾਂ। ਥਾਂਬੀ ਉਧੈਨਿਧੀ ਸਟਾਲਿਨ ਨੂੰ ਪ੍ਰਾਜੈਕਟ ਨਾਲ ਜੁੜਨ ਲਈ ਜੀ ਆਇਆਂ ਆਖਦੇ ਹਾਂ।’ ਫ਼ਿਲਮ ਦੀ ਸ਼ੂਟਿੰਗ ਭਾਵੇਂ ਬੁੱਧਵਾਰ ਤੋਂ ਸ਼ੁਰੂ ਹੋਵੇਗੀ, ਪਰ ਕਮਲ ਸਤੰਬਰ ਦੇ ਪਹਿਲੇ ਹਫਤੇ ਤੋਂ ਸੈੱਟ ’ਤੇ ਬਾਕੀ ਟੀਮ ਨਾਲ ਜੁੜੇਗਾ। ਕਮਲ ਹਾਸਨ ਨੇ ਸੈੱਟ ’ਤੇ ਵਾਪਰੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸ਼ੂਟਿੰਗ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਵਿਡ ਨੇ ਹਮਲਾ ਕੀਤਾ ਅਤੇ ਪ੍ਰਾਜੈਕਟ ਨੂੰ ਠੰਡੇ ਬਸਤੇ ਵਿੱਚ ਪਾਉਣਾ ਪੈ ਗਿਆ। -ਆਈਏਐੱਨਐੱਸ