ਮੁੰਬਈ, 4 ਨਵੰਬਰ
ਨਵ-ਵਿਆਹੁਤਾ ਅਦਾਕਾਰਾ ਕਾਜਲ ਅਗਰਵਾਲ ਨੇ ਆਪਣਾ ਪਹਿਲਾ ਕਰਵਾ ਚੌਥ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਮਨਾਇਆ। ਕਾਜਲ ਨੇ ਇੰਸਟਾਗ੍ਰਾਮ ’ਤੇ ਆਪਣੀ ਇੱਕ ਸੈਲਫ਼ੀ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਲਾਲ ਸਾੜੀ ਪਹਿਨੀ ਹੋਈ ਹੈ, ਜੋ ਉਸ ਦੇ ਮੇਕਅੱਪ ਅਤੇ ਲਾਲ ਮਾਸਕ ਨਾਲ ਮਿਲਦੀ-ਜੁਲਦੀ ਹੈ। ਇਸ ਦੇ ਨਾਲ ਹੀ ਇਸ ਅਦਾਕਾਰਾ ਨੇ ਲਿਖਿਆ, ‘‘ਪਹਿਲਾ ਕਰਵਾ ਚੌਥ ਮੁਬਾਰਕ।’’ ਕਾਜਲ ਨੇ ਆਪਣੀ ਮਹਿੰਦੀ ਵਾਲਾ ਤਸਵੀਰ ਵੀ ਸਾਂਝੀ ਕੀਤੀ ਹੈ। ਕਾਜਲ ਦੇ ਪਤੀ ਗੌਤਮ ਕਿਚਲੂ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਪਾਈ ਹੈ, ਜਿਸ ਵਿੱਚ ਇਹ ਜੋੜੀ ਇੱਕ ਪੂਜਾ ਸਮਾਗਮ ਵਿੱਚ ਹਿੱਸਾ ਲੈ ਰਹੀ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਸ ਤਸਵੀਰ ਵਿੱਚ ਗੌਤਮ ਨੇ ਲਿਖਿਆ, ‘‘ਨਵੀਂ ਸ਼ੁਰੂਆਤ ਦਾ ਜਸ਼ਨ। ਜੀਵਨ ਸਾਥੀ ਅਤੇ ਨਵੇਂ ਘਰ ਲਈ ਸ਼ੁਕਰਾਨਾ।’’ ਕਾਜਲ ਅਤੇ ਗੌਤਮ ਨੇ ਬੀਤੀ 30 ਅਕਤੂਬਰ ਨੂੰ ਮੁੰਬਈ ਵਿੱਚ ਵਿਆਹ ਕਰਵਾਇਆ ਸੀ। -ਆਈਏਐੱਨਐੱਸ