ਮੁੰਬਈ: ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਕਲਾਸ ਆਫ 2020’ ਵਿਚ ਅਦਾਕਾਰੀ ਕਰਨ ਵਾਲੀ ਜੋਇਤਾ ਚੈਟਰਜੀ, ਇਸ ਸੀਰੀਜ਼ ਦੇ ਦੂਜੇ ਸੀਜ਼ਨ ਵਿਚ ਵੀ ਨਜ਼ਰ ਆਵੇਗੀ। ਇਸ ਬਾਰੇ ਗੱਲਬਾਤ ਕਰਦਿਆਂ ਜੋਇਤਾ ਨੇ ਕਿਹਾ ਕਿ ਉਹ ‘ਕਲਾਸ ਆਫ 2020’ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਤੋਂ ਬਹੁਤ ਉਤਸ਼ਾਹਿਤ ਹੈ। ਇਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਤੇ ਹੁੰਗਾਰਾ ਮਿਲਿਆ ਸੀ। ਉਸ ਨੇ ਕਿਹਾ ਉਨ੍ਹਾਂ ਦੀ ਟੀਮ ਨਵੇਂ ਸੀਜ਼ਨ ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਇੱਕ ਵਾਰ ਫਿਰ ਤਿਆਰ ਹੈ। ਇਸ ਵਾਰ ਵਧੀਆ ਕਹਾਣੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੋਇਤਾ ਨੇ ਕਿਹਾ,‘‘ਉਹ ਰਾਂਚੀ ਸਕੂਲ ਦੀ ਸਭ ਤੋਂ ਆਕਰਸ਼ਕ ਕੁੜੀ ਹੈ। ਕੁੜੀਆਂ ਉਸ ਨਾਲ ਈਰਖਾ ਕਰਦੀਆਂ ਹਨ ਪਰ ਸੀਰੀਜ਼ ਦੇ ਅੰਤ ਤਕ ਉਸ ਨੂੰ ਪਸੰਦ ਕਰਨ ਲੱਗ ਜਾਂਦੀਆਂ ਹਨ। ’’ -ਆਈਏਐਨਐਸ