ਮੁੰਬਈ, 18 ਨਵੰਬਰ
ਅਦਾਕਾਰ ਜੌਹਨ ਅਬਰਾਹਿਮ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਗੱਲ ਸਾਹਮਣੇ ਰੱਖੀ ਕਿ ਜਦੋਂ ਗੱਲ ਫਿੱਟਨੈੱਸ ਦੀ ਆਊਂਦੀ ਹੈ ਤਾਂ ਮਿਹਨਤ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਹੁੰਦਾ। ਊਨ੍ਹਾਂ ਆਪਣੀ ਪੋਸਟ-ਵਰਕਆਊਟ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ, ਜਿੱਥੇ ਊਹ ਆਪਣੇ ਡੌਲੇ ਦਿਖਾ ਰਹੇ ਹਨ। ਊਨ੍ਹਾਂ ਤਸਵੀਰ ਦੇ ਹੇਠਾਂ ਕੈਪਸ਼ਨ ਵੀ ਲਿਖੀ ਕਿ, ‘‘ਮੈਂ ਅੰਦਰੋਂ ਮੁਸਕਰਾ ਰਿਹਾ ਹਾਂ, #ਪੋਸਟਵਰਕਆਊਟ#ਗੁੱਡਪੇਨ।’’
ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਆਪਣੇ ਕਸਰਤ ਸੈਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਊਨ੍ਹਾਂ ਹੋਰਨਾਂ ਨੂੰ ਵੀ ਤੰਦਰੁਸਤੀ ਲਈ ਊਤਸ਼ਾਹਿਤ ਕੀਤਾ। ਜੌਹਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਿਮ ਦੀ ਤਸਵੀਰ ਸਾਂਝੀ ਕੀਤੀ, ਜਿੱਥੇ ਊਹ ਭਾਰ ਊਠਾਊਂਦੇ ਦਿਖਾਈ ਦਿੰਦੇ ਹਨ। ਅਦਾਕਾਰ ਨੇ ਬਲੈਕ ਐਂਡ ਵ੍ਹਾਈਟ ਤਸਵੀਰਾਂ ’ਚ ਆਪਣੇ ਡੌਲੇ ਦਿਖਾਏ ਹਨ। ਜੌਹਨ ਆਪਣੀ ਆਊਣ ਵਾਲੀ ਫ਼ਿਲਮ ‘ਸੱਤਿਆਮੇਵ ਜਯਤੇ-2’ ਦੀ ਸ਼ੂਟਿੰਗ ਲਈ ਹੁਣੇ ਤੋਂ ਹੀ ਮਿਹਨਤ ਕਰ ਰਹੇ ਹਨ। ਮਿਲਾਪ ਜ਼ਾਵੇਰੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਮਨੋਜ ਬਾਜਪਾਈ ਅਤੇ ਦਿਵਿਆ ਖੋਸਲਾ ਵੀ ਅਹਿਮ ਰੋਲ ਕਰ ਰਹੇ ਹਨ। ਇਹ ਐਕਸ਼ਨ ਡਰਾਮਾ ਫ਼ਿਲਮ 2018 ਵਿੱਚ ਆਈ ‘ਸੱਤਿਆਮੇਵ ਜਯਤੇ’ ਦਾ ਹੀ ਅਗਲਾ ਭਾਗ ਹੈ। ਇਸ ਤੋਂ ਇਲਾਵਾ ਜੌਹਨ ਅਰਬਾਹਿਮ ਕਾਸ਼ਵੀ ਨਾਇਰ ਦੀ ਰੁਮਾਂਟਿਕ ਤੇ ਕਾਮੇਡੀ ਫ਼ਿਲਮ ਵਿੱਚ ਵੀ ਨਜ਼ਰ ਆਊਣਗੇ। ਇਸ ਫ਼ਿਲਮ ਵਿੱਚ ਅਦਾਕਾਰ ਰਕੁਲ ਪ੍ਰੀਤ ਸਿੰਘ, ਅਰਜੁਨ ਕਪੂਰ ਅਤੇ ਆਦਿੱਤੀ ਰਾਓ ਹੈਦਰੀ ਵੀ ਅਦਾਕਾਰੀ ਕਰਨਗੇ। -ਏਆਈਐੱਨਐੱਸ