ਮੁੰਬਈ: ਅਦਾਕਾਰ ਜੌਹਨ ਅਬਰਾਹਮ ਦੀ ਮਨੋਵਿਗਿਆਨਕ ਐਕਸ਼ਨ ਫਿਲਮ ‘ਅਟੈਕ: ਪਾਰਟ 1’ ਦਾ 27 ਮਈ ਨੂੰ ਓਟੀਟੀ ’ਤੇ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ‘ਅਟੈਕ’ ਪਹਿਲੀ ਭਾਰਤੀ ਸੁਪਰ ਐਕਸ਼ਨ ਤੇ ਡਰਾਮਾ ਫਿਲਮ ਹੈ, ਜਿਸ ਵਿੱਚ ਜੈਕੁਲਿਨ ਫਰਨਾਂਡਿਜ਼ ਤੇ ਰਕੁਲ ਪ੍ਰੀਤ ਵੀ ਮੁੱਖ ਭੂਮਿਕਾਵਾਂ ਨਿਭਾਅ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਲਕਸ਼ੈ ਰਾਜ ਆਨੰਦ ਨੇ ਕੀਤਾ ਹੈ। ਲਕਸ਼ੈ ਨੇ ਸੁਮਿਤ ਬਥੇਜਾ ਤੇ ਵਿਸ਼ਾਲ ਕਪੂਰ ਨਾਲ ਰਲ ਕੇ ਇਸ ਫਿਲਮ ਦੀ ਪਟਕਥਾ ਵੀ ਤਿਆਰ ਕੀਤੀ ਹੈ। ਇਸ ਪ੍ਰੀਮੀਅਰ ਬਾਰੇ ਗੱਲ ਕਰਦਿਆਂ ਜੌਹਨ ਨੇ ਕਿਹਾ, ‘‘ਅਟੈਕ’ ਮੇਰੇ ਲਈ ਸਦਾ ਹੀ ਖ਼ਾਸ ਫਿਲਮ ਰਹੇਗੀ ਕਿਉਂਕਿ ਇਹ ਪਹਿਲੀ ਭਾਰਤੀ ਸੁਪਰ ਸੋਲਜਰ ਫਿਲਮ ਹੈ। ਇਹ ਸਾਡੀ ਮਾਤ ਭੂਮੀ ਦੀ ਇੱਕ ਸੱਚੀ ਕਹਾਣੀ ਹੈ। ਮੈਨੂੰ ਖ਼ੁਸ਼ੀ ਹੈ ਕਿ ਜ਼ੀ-ਫਾਈਵ ਵੱਲੋਂ ਇਸ ਫਿਲਮ ਨੂੰ ਵਿਸ਼ਵ ਪੱਧਰ ’ਤੇ ਲਾਂਚ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ