ਮੁੰਬਈ, 22 ਫਰਵਰੀ
ਫਿਲਮ ਅਦਾਕਾਰ ਜੌਹਨ ਅਬਰਾਹਮ ਨੇ ਅੱਜ ਆਪਣੀ ਨਵੀਂ ਫਿਲਮ ‘ਤਹਿਰਾਨ’ ਦਾ ਐਲਾਨ ਕੀਤਾ ਹੈ, ਜਿਸ ਦੇ ਨਿਰਮਾਤਾ ਦਿਨੇਸ਼ ਵਿਜਨ ਹੋਣਗੇ, ਜੋ ‘ਬਦਲਾਪੁਰ’, ‘ਸਤ੍ਰੀ’ ਅਤੇ ‘ਮਿਮੀ’ ਲਈ ਜਾਣੇ ਜਾਂਦੇ ਹਨ। ਇਹ ਐਕਸ਼ਨ ਥ੍ਰਿਲਰ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ, ਜਿਸ ਦੀ ਕਹਾਣੀ ਰਿਤੇਸ਼ ਸ਼ਾਹ ਤੇ ਆਸ਼ੀਸ਼ ਪ੍ਰਕਾਸ਼ ਵਰਮਾ ਨੇ ਲਿਖੀ ਹੈ ਅਤੇ ਫਿਲਮਸਾਜ਼ ਅਰੁਣ ਗੋਪਾਲਨ ਦੀ ਇਹ ਪਹਿਲੀ ਫਿਲਮ ਹੋਵੇਗੀ। 49 ਸਾਲਾ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟਰ ਸਾਂਝਾ ਕਰਦੇ ਹੋਏ, ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ, ਜੋ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਵਿਜਾਨ, ਸ਼ੋਭਨਾ ਯਾਦਵ ਅਤੇ ਸੰਦੀਪ ਲੇਜ਼ਲ ਬਤੌਰ ਨਿਰਮਾਤਾ ਇਸ ਫਿਲਮ ਨਾਲ ਜੁੜੇ ਹਨ। -ਪੀਟੀਆਈ