ਮੁੰਬਈ: ਅਦਾਕਾਰ ਜਿੰਮੀ ਸ਼ੇਰਗਿਲ ਓਟੀਟੀ ਪਲੇਟਫਾਰਮ ਸੋਨੀਲਿਵ ’ਤੇ ਸੀਰੀਜ਼ ‘ਯੂਅਰ ਆਨਰ’ ਦੇ ਦੂਜੇ ਸੀਜ਼ਨ ਵਿੱਚ ‘ਭੀਸ਼ਨ ਖੋਸਲਾ’ ਵਜੋਂ ਵਾਪਸੀ ਕਰਨ ਜਾ ਰਿਹਾ ਹੈ। ਸੀਰੀਜ਼ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹਾਲ ਹੀ ਵਿੱਚ ਸੀਰੀਜ਼ ‘ਯੂਅਰ ਆਨਰ’ ਦੇ ਦੂਜੇ ਸੀਜ਼ਨ ਦਾ ਟਰੇਲਰ ਰਿਲੀਜ਼ ਹੋਇਆ ਹੈ। ਸ਼ੋਅ ਵਿੱਚ ਜਿੰਮੀ ਤੋਂ ਇਲਾਵਾ ਗੁਲਸ਼ਨ ਗਰੋਵਰ, ਜ਼ੀਸ਼ਾਨ ਕਾਦਰੀ, ਮਾਹੀ ਗਿੱਲ, ਮੀਤਾ ਵਸਿਸ਼ਟ, ਸੁਹਾਸਿਨੀ ਮੂਲੇ, ਰਿਚਾ ਪਾਲੋਡ, ਪੁਲਕਿਤ ਮਕੋਲਿਨ ਅਹਿਮ ਭੂਮਿਕਾ ਨਿਭਾਉਣਗੇ। ਜਿੰਮੀ ਨੇ ਕਿਹਾ, ‘‘ਓਟੀਟੀ ਪਲੇਟਫਾਰਮ ਬੇਅੰਤ ਮੌਕਿਆਂ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਇੱਕ ਅਦਾਕਾਰ ਵਜੋਂ ਦਿਸਹੱਦਿਆਂ ਤੋਂ ਪਾਰ ਕੰਮ ਅਤੇ ਕਿਰਦਾਰਾਂ ਦੀ ਚੋਣ ਕਰਨ ਵਿੱਚ ਸਾਡੀ ਮਦਦ ਕਰਦਾ ਹੈ।’’ ਉਸ ਨੇ ਕਿਹਾ, ‘ਸ਼ੋਅ ‘ਯੂਅਰ ਆਨਰ’ ੇਦੇ ਦੂਜੇ ਸੀਜ਼ਨ ਵਿੱਚ ਆਪਣੀ ਹਾਜ਼ਰੀ ਲਈ ਮੈਂ ਬਹੁਤ ਉਤਸ਼ਾਹਿਤ ਹਾਂ।’’ -ਆਈਏਐੱਨਐੱਸ