ਬੱਸੀ ਪਠਾਣਾ ’ਚ ਕਿਸਾਨ ਪ੍ਰਦਰਸ਼ਨ ਕਾਰਨ ਜਾਹਨਵੀ ਕਪੂਰ ਨੂੰ ਫਿਲਮ ਦੀ ਸ਼ੂਟਿੰਗ ਰੋਕਣੀ ਪਈ

ਬੱਸੀ ਪਠਾਣਾ ’ਚ ਕਿਸਾਨ ਪ੍ਰਦਰਸ਼ਨ ਕਾਰਨ ਜਾਹਨਵੀ ਕਪੂਰ ਨੂੰ ਫਿਲਮ ਦੀ ਸ਼ੂਟਿੰਗ ਰੋਕਣੀ ਪਈ

ਫਤਹਿਗੜ੍ਹ ਸਾਹਿਬ, 14 ਜਨਵਰੀ

ਅਦਾਕਾਰ ਜਾਹਨਵੀ ਕਪੂਰ ਦੀ ਫਿਲਮ 'ਗੁੱਡ ਲੱਕ ਜੈਰੀ' ਦੀ ਸ਼ੂਟਿੰਗ ਉਦੋਂ ਥੋੜ੍ਹੀ ਦੇਰ ਲਈ ਬੱਸੀ ਪਠਾਣਾ ਵਿਖੇ ਰੋਕਣੀ ਪਈ, ਜਦੋਂ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚੱਲ ਰਹੇ ਕਿਸਾਨਾਂ ਦੇ ਵਿਰੋਧ 'ਤੇ ਕੋਈ ਟਿੱਪਣੀ ਕਰੇ। ਬੱਸੀ ਪਠਾਣਾ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਅਨੁਸਾਰ 20-30 ਕਿਸਾਨ ਫਿਲਮ ਦੇ ਸੈੱਟ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਪਹੁੰਚੇ। ਇਸ ਕਾਰਨ ਸ਼ੂਟਿੰਗ ਦੋ-ਤਿੰਨ ਘੰਟੇ ਰੁਕੀ ਰਹੀ। ਸ੍ਰੀ ਚੌਹਾਨ ਨੇ ਕਿਹਾ, " ਕਿਸਾਨ ਫਿਲਮ ਕਲਾਕਾਰਾਂ ਦੇ ਸਮਰਥਨ ਦਾ ਭਰੋਸਾ ਚਾਹੁੰਦੇ ਸਨ, ਜਦੋਂ ਫਿਲਮੀ ਦੁਨੀਆਂ ਵਾਲਿਆਂ ਨੇ ਅਜਿਹਾ ਕੀਤਾ ਤਾਂ ਸ਼ੂਟਿੰਗ ਮੁੜ ਸ਼ੁਰੂ ਹੋ ਗਈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਸਾਂਝਾ ਕੀਤਾ। ਕਪੂਰ ਨੇ ਲਿਖਿਆ, "ਕਿਸਾਨ ਸਾਡੇ ਦੇਸ਼ ਦੇ ਦਿਲ ਹਨ। ਮੈਂ ਉਨ੍ਹਾਂ ਦੀ ਭੂਮਿਕਾ ਨੂੰ ਜਾਣਦੀ ਦੀ ਕਦਰ ਕਰਦੀ ਹਾਂ। ਜੋ ਅੰਨ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ। ਮੈਨੂੰ ਉਮੀਦ ਹੈ ਕਿ ਜਲਦ ਹੀ ਕੋਈ ਹੱਲ ਨਿਕਲੇਗਾ ਜਿਸ ਦਾ ਕਿਸਾਨਾਂ ਨੂੰ ਲਾਭ ਹੋਵੇਗਾ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਪਰੇਡ ਵਿੱਚ ਹਿੱਸਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਦਾਇਤਾਂ ਜਾਰੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

* ਕਾਂਗਰਸ ਦੇ ਸੰਸਦ ਮੈਂਬਰ ਨੇ ਗੱਡੀ ’ਚ ਵੜ ਕੇ ਬਚਾਈ ਜਾਨ * ਧੱਕਾਮੁੱਕੀ...

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

* ਵਿੱਤ ਮੰਤਰੀ ਨੇ ‘ਆਪ’ ’ਤੇ ਲਾਇਆ ਕਿਸਾਨਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ...

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ; ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ...

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

* ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਵਾਰਤਾ ’ਚ ਪੁਲ ਬ...

ਸ਼ਹਿਰ

View All