ਮੁੰਬਈ: ਅਦਾਕਾਰ ਇਸ਼ਾਨ ਖੱਟਰ ਦੀ ਫਿਲਮ ‘ਪੀਪਾ’ ਅਗਲੇ ਸਾਲ 9 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਵੀਰਵਾਰ ਨੂੰ ਦਿੱਤੀ ਗਈ। ਰੌਨੀ ਸਕ੍ਰਿਊਵਾਲਾ ਅਤੇ ਸਿਧਾਰਥ ਰਾਏ ਦੀ ਇਸ ਫਿਲਮ ਦਾ ਨਿਰਦੇਸ਼ਨ ਰਾਜਾ ਕ੍ਰਿਸ਼ਨਾ ਮੈਨਨ ਨੇ ਕੀਤਾ ਹੈ, ਜਿਸ ਨੇ ਇਸ ਤੋਂ ਪਹਿਲਾਂ ਫਿਲਮ ‘ਏਅਰਲਿਫ਼ਟ’ ਬਣਾਈ ਸੀ। ਇਹ ਫਿਲਮ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ (ਖੱਟਰ) ਦੇ ਬਹਾਦਰੀ ਭਰੇ ਕਾਰਨਾਮਿਆਂ ’ਤੇ ਆਧਾਰਿਤ ਹੈ, ਜਿਨ੍ਹਾਂ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤ ਦੀ ਪੂਰਬੀ ਹੱਦ ’ਤੇ ਲੜਾਈ ਲੜੀ ਸੀ। ਦੇਸ਼ ਵਿੱਚ 1971 ਦੀ ਜੰਗ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਸ ਨੂੰ ਸਮਰਪਿਤ ਇਹ ਫਿਲਮ ਤਿਆਰ ਕੀਤੀ ਗਈ ਹੈ। ਸਕ੍ਰਿਊਵਾਲਾ ਦੀ ਆਰਐੱਸਵੀਪੀ ਅਤੇ ਸਿਧਾਰਥ ਰੌਏ ਕਪੂਰ ਦੀ ਰੌਏ ਕਪੂਰ ਫਿਲਮਜ਼ ਨੇ ‘ਪੀਪਾ’ ਫਿਲਮ ਰਿਲੀਜ਼ ਹੋਣ ਦੀ ਤਾਰੀਕ ਸਾਂਝੀ ਕੀਤੀ ਹੈ। -ਪੀਟੀਆਈ