ਮੁੰਬਈ: ਹਾਲ ਹੀ ਵਿੱਚ ਚੀਨ ਨੇ ਆਪਣੇ ਸਿਨੇਮਾ ਘਰਾਂ ਵਿੱਚ ਦੋ ਹਿੰਦੀ ਫਿਲਮਾਂ ਰਿਲੀਜ਼ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਦੱਖਣ ਭਾਰਤ ਦੀ ਇਕ ਫਿਲਮ ਰਿਲੀਜ਼ ਕਰਨ ਦੀ ਵੀ ਤਿਆਰੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨ ਵਿੱਚ ਭਾਰਤੀ ਫਿਲਮਾਂ ਰਿਲੀਜ਼ ਹੋ ਰਹੀਆਂ ਹੋਣ। ਪਹਿਲਾਂ ਵੀ ਚੀਨ ਵੱਲੋਂ ਨਿਯਮਤ ਤੌਰ ’ਤੇ ਸਾਲ ਦੀਆਂ ਕੁਝ ਭਾਰਤੀ ਫਿਲਮਾਂ ਦੀ ਦਰਾਮਦ ਕੀਤੀ ਜਾਂਦੀਆਂ ਰਹੀ ਹੈ। ਪਿਛਲੇ ਦੋ ਸਾਲਾਂ ਤੋਂ ਚੀਨ ਨੇ ਭਾਰਤੀ ਫਿਲਮਾਂ ਦੀ ਦਰਾਮਦ ਬੰਦ ਕੀਤੀ ਹੋਈ ਸੀ। ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਭਾਰਤੀ ਫਿਲਮਾਂ ਦੀ ਦਰਾਮਦ ’ਤੇ ਰੋਕ ਲਗਾ ਦਿੱਤੀ ਗਈ ਸੀ। ਜਦੋਂ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਹੈ ਤਾਂ ਸਭ ਤੋਂ ਪਹਿਲਾ ਸ਼ਿਕਾਰ ਫਿਲਮਾਂ ਹੀ ਬਣਦੀਆਂ ਹਨ। ਪਰ ਅੰਦਾਜ਼ਾ ਲਗਾਓ ਅਸਲ ਘਾਟਾ ਕਿਸ ਨੂੰ ਹੁੰਦੈ? ਉਹ ਹਨ ਪਾਕਿਸਤਾਨੀ ਸਿਨੇਮਾ ਘਰਾਂ ਦੇ ਮਾਲਕ। ਪਾਕਿਸਤਾਨੀ ਫਿਲਮਾਂ ਦਾ ਹਿੰਦੀ ਫਿਲਮਾਂ ਨਾਲ ਕੋਈ ਮੇਲ ਨਹੀਂ, ਖ਼ਾਸ ਕਰ ਕੇ ਪ੍ਰਸਿੱਧੀ ਦੇ ਮਾਮਲੇ ’ਚ। ਇਸ ਤੋਂ ਇਲਾਵਾ ਪਾਕਿਸਤਾਨੀ ਫਿਲਮਾਂ ਤਾਂ ਉਸ ਮੁਲਕ ਦੇ ਸਿਨੇਮਾ ਘਰਾਂ ਨੂੰ 52 ਹਫ਼ਤੇ ਤੱਕ ਨਹੀਂ ਚਲਾ ਸਕਦੀਆਂ। ਅਸਲ ਗੱਲ ਇਹ ਹੈ ਕਿ ਚੀਨ ਵੱਲੋਂ ਭਾਰਤੀ ਫਿਲਮਾਂ ਦੀ ਦਰਾਮਦ ਸ਼ੁਰੂ ਕੀਤੇ ਜਾਣ ਨਾਲ ਸਾਡੇ ਫਿਲਮ ਨਿਰਮਾਤਾਵਾਂ ਦਾ ਉਤਸ਼ਾਹ ਵਧਿਆ ਹੈ। -ਆਈਏਐੱਨਐੱਸ