ਮੁੰਬਈ: ਇੱਥੇ ਹਸਪਤਾਲ ਵਿੱਚ ਦਾਖ਼ਲ ਸੀਨੀਅਰ ਕੋਰੀਓਗ੍ਰਾਫਰ ਸਰੋਜ ਖ਼ਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਪਰ ਹਾਲੇ ਤੱਕ ਊਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਖ਼ਾਨ ਨੂੰ 20 ਜੂਨ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਦੀ ਸ਼ਿਕਾਇਤ ਮਗਰੋਂ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਪਰਿਵਾਰ ਦੇ ਕਰੀਬੀ ਸੂਤਰਾਂ ਅਨੁਸਾਰ 71 ਵਰ੍ਹਿਆਂ ਦੀ ਕੋਰੀਓਗ੍ਰਾਫਰ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਊਨ੍ਹਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਮਗਰੋਂ ਊਨ੍ਹਾਂ ਦਾ ਲਾਜ਼ਮੀ ਕੋਵਿਡ-19 ਟੈਸਟ ਕੀਤਾ ਗਿਆ, ਜੋ ਨੈਗੇਟਿਵ ਆਇਆ। ਫਿਲਮਸਾਜ਼ ਅਨੁਭਵ ਸਿਨਹਾ ਅਤੇ ਕੁਨਾਲ ਕੋਹਲੀ ਨੇ ਟਵਿੱਟਰ ’ਤੇ ਟਵੀਟ ਕਰਕੇ ਲੋਕਾਂ ਨੂੰ ਸੀਨੀਅਰ ਕੋਰੀਓਗ੍ਰਾਫਰ ਦੀ ਸਿਹਤ ਠੀਕ ਹੋਣ ਬਾਰੇ ਸੂਚਿਤ ਕੀਤਾ। -ਪੀਟੀਆਈ