ਆਬੂਧਾਬੀ, 28 ਮਈ
ਇਥੋਂ ਦੇ ਯਾਸ ਆਈਲੈਂਡ ਵਿੱਚ ਕਰਵਾਏ ਗਏ ਆਇਫਾ ਐਵਾਰਡਜ਼ 2013 ਵਿਚ ਸਰਬੋਤਮ ਫਿਲਮ ਦਾ ਐਵਾਰਡ ਬੌਲੀਵੁਡ ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 2’ ਨੇ ਜਿੱਤਿਆ ਹੈ ਜਦਕਿ ਆਲੀਆ ਭੱਟ ਅਤੇ ਰਿਤਿਕ ਰੌਸ਼ਨ ਨੇ ਕ੍ਰਮਵਾਰ ਬਿਹਤਰੀਨ ਅਦਾਕਾਰਾ ਤੇ ਅਦਾਕਾਰ ਦਾ ਖਿਤਾਬ ਜਿੱਤਿਆ। ਆਲੀਆ ਭੱਟ ਇਸ ਸਮਾਗਮ ਵਿਚ ਨਹੀਂ ਪੁੱਜੀ ਪਰ ਉਸ ਨੂੰ ਸੰਜੇ ਲੀਲਾ ਭੰਸਾਲੀ ਦੀ ‘ਗੰਗੂਬਾਈ ਕਾਠੀਆਵਾੜ’ ਲਈ ਮੁੱਖ ਭੂਮਿਕਾ ਵਿੱਚ ਸਰਵੋਤਮ ਪ੍ਰਦਰਸ਼ਨ ਨਾਲ ਸਨਮਾਨਿਤ ਕੀਤਾ ਗਿਆ।