ਮੁੰਬਈ: ‘ਰੱਬ ਨੇ ਬਣਾ ਦੀ ਜੋੜੀ’ ਫ਼ਿਲਮ ਰਾਹੀਂ ਬੌਲੀਵੁੱਡ ਵਿੱਚ ਪੈਰ ਧਰਨ ਵਾਲੀ ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਉਹ ਹਮੇਸ਼ਾ ਹੁਨਰਮੰਦ ਲੋਕਾਂ ਨੂੰ ਮੌਕਾ ਦੇਵੇਗੀ। ਅਦਾਕਾਰਾ ਅਤੇ ਪ੍ਰੋਡਿਊਸਰ ਅਨੁਸ਼ਕਾ ਨੇ ਕਿਹਾ, ‘‘ਬੌਲੀਵੁੱਡ ਵਿੱਚ ਮੇਰਾ ਸਫ਼ਰ ਬਹੁਤ ਦਿਲਚਸਪ ਰਿਹਾ ਹੈ। ਮੈਂ ਤੇ ਕਰਨੇਸ਼ (ਉਸ ਦਾ ਭਰਾ) ਨੇ ਆਪਣੀ ਪ੍ਰੋਡੱਕਸ਼ਨ ਕੰਪਨੀ ਲਈ ਆਪਣੇ ਤਜਰਬਿਆਂ ਨਾਲ ਉਨ੍ਹਾਂ ਅਹਿਮ ਸਬਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਪਹਿਲੀ ਫਿਲਮ ਤੋਂ ਹੀ ਮੈਂ ਸਖ਼ਤ ਮਿਹਨਤ ਕੀਤੀ ਤਾਂ ਕਿ ਮੈਨੂੰ ਸਾਡੇ ਦੇਸ਼ ਦੇ ਕੁੱਝ ਸਰਵੋਤਮ ਫਿਲਮ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਸਕੇ।’’
-ਆਈਏਐੱਨਐੱਸ