ਮੁੰਬਈ: ਅਦਾਕਾਰ ਅਰਜੁਨ ਬਿਜਲਾਨੀ ਰੋਮਾਂਟਿਕ ਸ਼ੈਲੀ ਨੂੰ ਪਸੰਦ ਕਰਦਾ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਹਾਲ ਹੀ ਵਿਚ ਇਕ ਐਕਸ਼ਨ ਸ਼ੋਅ ਦੀ ਹੋਈ ਸ਼ੂਟਿੰਗ ਨੂੰ ਲੈ ਕੇ ਵੀ ਕਾਫੀ ਉਤਸ਼ਾਹਿਤ ਹੈ। ਇਹ ਸ਼ਾਇਦ ਹੈਰਾਨ ਕਰਨ ਵਾਲਾ ਸੱਚ ਹੈ। ਰੋਮਾਂਟਿਕ ਸੰਗੀਤ ਵੀਡੀਓ ‘ਮੁਹੱਬਤ ਫਿਰ ਹੋ ਜਾਏਗੀ’ ਵਿਚ ਅਦਾਕਾਰੀ ਕਰਨ ਤੋਂ ਬਾਅਦ ਹੁਣ ਉਹ ਸਟੰਟ ਆਧਾਰਤ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਲਈ ਕੇਪ ਟਾਊਨ ਗਿਆ ਹੋਇਆ ਹੈ। ਅਰਜੁਨ ਨੇ ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਿੰਨਾ ਮੈਂ ਰੋਮਾਂਟਿਕ ਸ਼ੈਲੀ ਨੂੰ ਪਿਆਰ ਕਰਦਾ ਹਾਂ, ਓਨਾ ਹੀ ਮੈਂ ਐਕਸ਼ਨ ਸ਼ੈਲੀ ਨੂੰ ਵੀ ਪਸੰਦ ਕਰਦਾ ਹਾਂ ਜੋ ਕਿ ਮੈਨੂੰ ਕਾਫੀ ਦੇਰੀ ਨਾਲ ਸੁੱਝੀ ਹੈ। ਮੈਂ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੁੰਦਾ ਹਾਂ।’’ -ਆਈਏਐੱਨਐੱਸ