ਮੁੰਬਈ:
ਬੌਲੀਵੁੱਡ ਵਿੱਚ ਆਪਣੀ ਹਕੀਕੀ ਅਦਾਕਾਰੀ ਲਈ ਜਾਣੇ ਜਾਂਦੇ ਅਤੇ ਦਰਸ਼ਕਾਂ ਨੂੰ ਖੂਬ ਹਸਾਉਣ ਵਾਲੇ ਅਦਾਕਾਰ ਪੰਕਜ ਤ੍ਰਿਪਾਠੀ ਨੇ ਖੁਲਾਸਾ ਕੀਤਾ ਕਿ ਉਹ ਇੱਕ ਫ਼ਿਲਮ ਚੁਣਨ ਵੇਲੇ ਆਪਣੇ ਦਿਮਾਗ ਵਿੱਚ ਕੀ ਰੱਖਦੇ ਹਨ। ਪੰਕਜ ਨੇ ਕਿਹਾ, “ਕਈ ਵਾਰ ਮੈਂ ਆਪਣੀ ਪਸੰਦ ਦੀਆਂ ਕਹਾਣੀਆਂ ਜਾਂ ਆਪਣੀ ਪਸੰਦ ਦੇ ਕਿਰਦਾਰ ਚੁਣਦਾ ਹਾਂ। ਮੈਂ ਸੱਚਮੁਚ ਫ਼ਿਲਮਾਂ ਰਾਹੀਂ ਲੋਕਾਂ ਤੱਕ ਇਕ ਸੁਨੇਹਾ ਲੈ ਕੇ ਪਹੁੰਚਣਾ ਚਾਹੁੰਦਾ ਹਾਂ। ਪ੍ਰਾਜੈਕਟ ਦੀ ਚੋਣ ਕਰਨ ਤੋਂ ਪਹਿਲਾਂ ਮੈਂ ਦੇਖਦਾਂ ਹਾਂ ਕਿ ਉਸ ਵਿੱਚ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ। ਜਿਵੇਂ ਕਿ ਮਰਦ-ਔਰਤ ਦੇ ਲਿਹਾਜ਼ ਨਾਲ ਕਿਸੇ ਨਾਲ ਕੋਈ ਵਿਤਕਰਾ ਨਾ ਹੁੰਦਾ ਹੋਵੇ। ਇਹ ਵੀ ਦੇਖਦਾ ਹਾਂ ਕਿ ਫਿਲਮਸਾਜ਼ ਫਿਲਮ ਰਾਹੀਂ ਕੀ ਕਹਿਣਾ ਚਾਹੁੰਦਾ ਹੈ। ਮੈਂ ਫ਼ਿਲਮਾਂ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਹਾਂ। ਹਰ ਕਹਾਣੀ ਦਾ ਕੋਈ ਸੁਨੇਹਾ ਦੇਣ ਦਾ ਮਕਸਦ ਹੁੰਦਾ ਹੈ। ਇਹ ਗੱਲ ਮੈਂ ਹਮੇਸ਼ਾ ਆਪਣੇ ਜ਼ਿਹਨ ਵਿਚ ਰੱਖਦਾ ਹਾਂ।’’
-ਆਈਏਐੱਨਐੱਸ