ਮੁੰਬਈ, 4 ਅਗਸਤ
ਆਨੰਦ ਤਿਵਾੜੀ ਨੇ ਬੇਸ਼ੱਕ ਅਦਾਕਾਰ ਵਜੋਂ ਖ਼ੁਦ ਲਈ ਨਾਂ ਤੇ ਮੁਕਾਮ ਬਣਾ ਲਿਆ ਹੋਵੇ ਪਰ ਉਹ ਹਮੇਸ਼ਾ ਡਾਇਰੈਕਟਰ ਬਣਨ ਦਾ ਚਾਹਵਾਨ ਸੀ। ਬਹੁਪੱਖੀ ਪ੍ਰਤਿਭਾ ਦੇ ਮਾਲਕ ਇਸ ਕਲਾਕਾਰ ਨੇ ਆਲੋਚਕਾਂ ਵੱਲੋਂ ਸਲਾਹੀਆਂ ਗਈਆਂ ਤੇ ਵਪਾਰਕ ਪੱਖੋਂ ਸਫ਼ਲ ਰਹੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ, ਜਿਨ੍ਹਾਂ ’ਚ ਵਿਕਰਮਾਦਿੱਤਿਆ ਮੋਤਵਾਨੇ ਦੀ ਫ਼ਿਲਮ ‘ਉਡਾਣ’, ਰਾਜ ਤੇ ਡੀਕੇ ਦੀ 2012 ’ਚ ਬਣੀ ‘ਗੋ ਗੋਆ ਗੋਨ’ ਤੇ ‘ਚੰਪਕ’ ਵਿੱਚ ਭੂਮਿਕਾ ਨਿਭਾਈ ਹੈ। ਇਸ ਸਭ ਦੇ ਬਾਵਜੂਦ ਕੈਮਰੇ ਦੇ ਪਿੱਛੇ ਦਾ ਸੰਸਾਰ ਹੀ ਹੈ, ਜੋ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਉਸ ਨੇ ਕਿਹਾ,‘ਮੈਂ ਕਦੇ ਵੀ ਅਦਾਕਾਰ ਨਹੀਂ ਬਣਨਾ ਚਾਹੁੰਦਾ ਸਾਂ। ਮੈਂ ਹਮੇਸ਼ਾਂ ਲੋਕਾਂ ਨੂੰ ਕਹਾਣੀਆਂ ਦੱਸਣਾ ਚਾਹੁੰਦਾ ਸਾਂ। ਐਕਟਿੰਗ ਮੈਂ ਇਸ ਖੇਤਰ ’ਚ ਅੱਗੇ ਵਧਣ ਵਜੋਂ ਕੀਤੀ। ਮੈਂ ਨਾਟਕਾਂ ਵਿੱਚ ਕੰਮ ਕੀਤਾ ਪਰ ਜਲਦੀ ਹੀ ਮੈਂ ਕਾਲਜ ’ਚ ਨਿਰਦੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਮੈਂ ਹਮੇਸ਼ਾਂ ਡਾਇਰੈਕਟਰ ਬਣਨ ਦੀ ਤਿਆਰੀ ਕਰਨੀ ਚਾਹੁੰਦਾ ਸੀ। ’-ਪੀਟੀਆਈ