ਮੁੰਬਈ: ਗਾਇਕਾ ਸ਼ਵੇਤਾ ਸ਼ੈਟੀ ਦਾ ਕਹਿਣਾ ਹੈ ਕਿ ਉਸ ਦਾ ਸੰਘਰਸ਼ ਇੱਕ ਗ਼ੈਰ-ਰਵਾਇਤੀ ਰਾਹ ਦੁਆਲੇ ਘੁੰਮਦਾ ਹੈ, ਜੋ ਉਸ ਨੇ ਮਿਊਜ਼ਿਕ ਇੰਡਸਟਰੀ ਲਈ ਚੁਣਿਆ ਅਤੇ ਬਿਨਾਂ ਕਿਸੇ ਸਮਰਥਨ ਤੇ ਮਦਦ ਦੇ ਆਪਣੇ-ਆਪ ਨੂੰ ਸਥਾਪਤ ਕੀਤਾ। ਗਾਇਕਾ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ, ‘‘ਮੇਰੇ ਲਈ ਸੰਘਰਸ਼ ਫੁੱਟਪਾਥ ’ਤੇ ਸੌਣਾ ਅਤੇ ਅਗਲੇ ਦਿਨ ਬਿਨਾਂ ਖਾਣਾ ਖਾਧੇ ਕਈ ਆਡੀਸ਼ਨਾਂ ਲਈ ਜਾਣਾ ਰਿਹਾ ਹੈ। ਮੇਰਾ ਸੰਘਰਸ਼ ਸਿਰਫ਼ ਮੇਰੀ ਸਖ਼ਤ ਮਿਹਨਤ ਹੈ ਅਤੇ ਇਸ ਲਈ ਮੈਂ ਉਘੜ-ਦੁਘੜਾ ਰਾਹ ਚੁਣਿਆ, ਬਿਨਾਂ ਕਿਸੇ ਸ਼ਾਰਟਕੱਟ ਅਤੇ ਗੌਡਫਾਦਰ ਦੇ।’’ ਸ਼ਵੇਤਾ ਨੇ ਕਿਹਾ ਕਿ ਸੰਘਰਸ਼ ਹਰ ਪੇਸ਼ੇ ਦਾ ਹਿੱਸਾ ਹੈ ਅਤੇ ਹਰ ਸਮੇਂ ਚਰਚਿਤ ਰਹਿਣਾ ਮੁਸ਼ਕਲ ਹੁੰਦਾ ਹੈ। ਪੌਪ ਗਾਇਕਾ ਹਾਲ ਹੀ ਵਿੱਚ 20 ਸਾਲਾਂ ਮਗਰੋਂ ‘ਜਲਨੇ ਮੇਂ ਹੈ ਮਜ਼ਾ’ ਨਾਲ ਵਾਪਸੀ ਕਰ ਰਹੀ ਹੈ। ਸ਼ਵੇਤਾ ਹਿੱਟ ਕੈਸਟਾਂ ‘ਦੀਵਾਨੇ ਤੋ ਦੀਵਾਨੇ ਹੈਂ’ ਅਤੇ ‘ਜੌਹਨੀ ਜੋਕਰ’ ਲੋਕਾਂ ਦੀ ਝੋਲੀ ਪਾ ਚੁੱਕੀ ਹੈ। -ਆਈਏਐੱਨਐੱਸ