ਮੁੰਬਈ: ਵੈਬਸੀਰੀਜ਼ ‘ਦਿ ਫੇਮ ਗੇਮ’ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨਾਲ ਦਿਖਾਈ ਦੇਣ ਵਾਲੇ ਅਦਾਕਾਰ ਸੰਜੈ ਕਪੂਰ ਦੇ ਅਦਾਕਾਰ ਭਤੀਜੇ ਅਰਜੁਨ ਕਪੂਰ ਨੇ ਆਖਿਆ ਕਿ ਇਸ ਸੀਰੀਜ਼ ਵਿੱਚ ਕੰਮ ਕਰਨਾ ਉਸ ਦੇ ਚਾਚਾ ਦਾ ਜ਼ਿੰਦਗੀ ਵਿਚ ਅਧੂਰਾ ਰਿਹਾ ਕੰਮ ਪੂਰਾ ਹੋਣ ਵਾਂਗ ਹੈ। ਉਸ ਨੇ ਆਖਿਆ ਕਿ ਉਹ ਆਪਣੇ ਚਾਚੇ ਨੂੰ ਉਸ ਦਾ ਹੱਕ ਮਿਲਣ ’ਤੇ ਬਹੁਤ ਖੁਸ਼ ਹੈ।
ਅਰਜੁਨ ਨੇ ਆਖਿਆ, ‘‘ਮੈਂ ਬਹੁਤ ਖੁਸ਼ ਹਾਂ ਕਿ ਸੰਜੈ ਚਾਚੂ ‘ਦਿ ਫੇਮ ਗੇਮ’ ਵਰਗੀ ਸੀਰੀਜ਼ ਕਰ ਰਹੇ ਹਨ। ਜੇਕਰ ਫ਼ਿਲਮ ‘ਅੱਖੀਆਂ ਮਿਲਾਊਂ’ ਤੋਂ (ਜਦੋਂ ਮੈਂ ਬੱਚਾ ਸੀ) ਸੰਜੈ ਕਪੂਰ ਦੇ ਹਾਲ ਵਿੱਚ ਆਉਣ ਵਾਲੀ ਵੈੱਬ ਸੀਰੀਜ਼ ਵਿੱਚ ਮਾਧੁਰੀ ਮੈਡਮ ਨਾਲ ਕੰਮ ਕਰਨ ਦੀ ਗੱਲ ਕੀਤੀ ਜਾਵੇ ਤਾਂ ਇਹ ਚਾਚੇ ਲਈ ਜ਼ਿੰਦਗੀ ’ਚ ਅਧੂਰਾ ਰਿਹਾ ਕੰਮ ਪੂਰਾ ਹੋਣ ਵਰਗਾ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਉਸ ’ਤੇ ਮਾਣ ਹੈ। ਉਸ ਨੇ ਹਮੇਸ਼ਾ ਮੇਰਾ ਪੱਖ ਪੂਰਿਆ ਹੈ ਅਤੇ ਅਸੀਂ ‘ਤੇਵਰ’ ਵਿੱਚ ਇਕੱਠਿਆਂ ਕੰਮ ਵੀ ਕੀਤਾ ਹੈ। ਉਹ ਇਕ ਦੋਸਤ, ਭਰਾ ਅਤੇ ਪਿਤਾ ਵਾਂਗ ਹੈ ਅਤੇ ਉਹ ਅਜਿਹਾ ਸ਼ਖ਼ਸ ਹੈ ਜਿਸ ਨੇ ਹਮੇਸ਼ਾ ਮੇਰੀ ਵਕਾਲਤ ਕੀਤੀ। ਮੈਂ ਖੁਸ਼ ਹਾਂ ਕਿ ਆਖ਼ਰਕਾਰ ਉਸ ਨੂੰ ਉਸ ਦਾ ਹੱਕ ਮਿਲਿਆ।’’ ਅਦਾਕਾਰਾ ਨੇ ਆਖਿਆ, ‘‘ਮੈਂ ਧਰਮਾ ਪ੍ਰੋਡਕਸ਼ਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸੰਜੈ ਚਾਚੂ ਦੀ ਸੀਰੀਜ਼ ਲਈ ਚੋਣ ਕਰਕੇ ਚੰਗਾ ਕੰਮ ਕੀਤਾ ਹੈ। -ਆਈਏਐੱਨਐੱਸ