ਮੁੰਬਈ: ਅਕਾਕਾਰਾ ਹੁਮਾ ਕੁਰੈਸ਼ੀ ਅਤੇ ਅਵਾਂਤਿਕਾ ਦਾਸਾਨੀ ‘ਜ਼ੀ 5’ ਦੀ ਨਵੀਂ ਆਉਣ ਵਾਲੀ ਸੀਰੀਜ਼ ‘ਮਿਥਿਆ’ ਵਿੱਚ ਕੰਮ ਕਰਨਗੀਆਂ। ਇਸ ਸੀਰੀਜ਼ ਦਾ ਨਿਰਦੇਸ਼ਨ ਫਿਲਮਕਾਰ ਰੋਹਨ ਸਿੱਂਪੀ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ‘ਜ਼ੀ5’ ਦੇ ਪ੍ਰਬੰਧਕਾਂ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ। ‘ਮਿਥਿਆ’ 2019 ਵਿੱਚ ਆਈ ਬ੍ਰਿਟਿਸ਼ ਸੀਰੀਜ਼ ‘ਚੀਟ’ ਦਾ ਮੂਲ ਰੁਪਾਂਤਰਨ ਹੈ, ਜਿਸ ਵਿੱਚ ਅਦਾਕਾਰਾ ਕੈਥਰੀਨ ਕੈਲੀ ਅਤੇ ਮੌਲੀ ਵਿੰਡਸਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਸੀਰੀਜ਼ ਨਾਲ ਸੀਨੀਅਰ ਅਦਾਕਾਰਾ ਭਾਗਿਆਸ੍ਰੀ ਦੀ ਬੇਟੀ ਅਵਾਂਤਿਕਾ ਦਾਸਾਨੀ ਸਕਰੀਨ ’ਤੇ ਪਹਿਲੀ ਵਾਰ ਨਜ਼ਰ ਆਵੇਗੀ। -ਪੀਟੀਆਈ