ਮੁੰਬਈ: ਫਿਲਮ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੀ 68 ਸਾਲਾ ਮਾਂ ਪਿੰਕੀ ਰੌਸ਼ਨ ਦੀ ਜ਼ਬਰਦਸਤ ਵਰਕਆਊਟ ਕਰਦਿਆਂ ਦੀ ਝਲਕ ਸਾਂਝੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਸਾਰਿਆਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਵੱਧ ਉਮਰ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਕਸਰਤ ਕਿਸੇ ਵੀ ਉਮਰ ਵਿਚ ਕੀਤੀ ਜਾ ਸਕਦੀ ਹੈ। ਰਿਤਿਕ ਨੇ ਅੱਜ ਕਈ ਵੀਡੀਓ ਕਲਿੱਪ ਪੋਸਟ ਕੀਤੇ, ਜਿਸ ਵਿੱਚ ਉਸ ਦੀ ਮਾਂ ਕਸਰਤ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਕੈਪਸ਼ਨ ਵਜੋਂ ਲਿਖਿਆ, ‘ਉਸ ਨੂੰ 68 ਸਾਲ ਦੀ ਉਮਰ ਵਿੱਚ ਤੰਦਰੁਸਤੀ ਅਤੇ ਤੰਦਰੁਸਤੀ ਲਈ ਆਪਣਾ ਸਭ ਕੁਝ ਦਿੰਦੇ ਹੋਏ ਦੇਖਣਾ ਉਮੀਦ ਦਿੰਦਾ ਹੈ ਕਿ ਅਸੀਂ ਸਾਰੇ ਬਿਹਤਰ ਬਣਨਾ ਜਾਰੀ ਰੱਖ ਸਕਦੇ ਹਾਂ, ਚਾਹੇ ਕੋਈ ਵੀ ਉਮਰ ਹੋਵੇ।’ ਉਸ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਉਸ ਦੀ ਮਾਂ ਲਈ ਜਿਮ ਵਿੱਚ ਜਾਣਾ ਅਤੇ ਸ਼ੁਰੂਆਤ ਕਰਨਾ ਕਿੰਨਾ ਔਖਾ ਸੀ ਪਰ ਉਸ ਦੀ ਮਾਂ ਇੰਸਟਾ ’ਤੇ ਮਿਲੇ ਸਮਰਥਨ ਨਾਲ ਮਜ਼ਬੂਤ ਬਣ ਗਈ ਹੈ। ਇਸ ਲਈ ਇਹ ਸਚਮੁਚ ਤੁਹਾਡੇ ਸਾਰਿਆਂ ਲਈ ਮੇਰੀ ਮਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਨ ਲਈ ਇਕ ਧੰਨਵਾਦੀ ਪੋਸਟ ਹੈ। -ਆਈਏਐੱਨਐੱਸ