ਮੁੰਬਈ: ਫਿਲਮ ਅਦਾਕਾਰਾ ਹੇਮਾ ਮਾਲਿਨੀ ‘ਸੁਪਰ ਡਾਂਸਰ ਸ਼ੋਅ: ਚੈਪਟਰ 4’ ਵਿੱਚ ਇਸ ਹਫ਼ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ। ਡਾਂਸ ਮੁਕਾਬਲੇ ’ਚ ਹਿੱਸਾ ਲੈਣ ਵਾਲਿਆਂ ਤੇ ਉਨ੍ਹਾਂ ਦੇ ਉਸਤਾਦਾਂ ਨੇ ਹੇਮਾ ਮਾਲਿਨੀ ਦੇ ਹਿੱਟ ਗੀਤਾਂ ’ਤੇ ਨੱਚ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਇਨ੍ਹਾਂ ਵਿੱਚੋਂ ਫਲੋਰੀਨਾ ਅਤੇ ਉਸ ਦੇ ਗੁਰੂ ਤੁਸ਼ਾਰ ਸ਼ੈੱਟੀ ਨੇ ਸਾਲ 1971 ਵਿੱਚ ਆਈ ਹੇਮਾ ਮਾਲਿਨੀ, ਰਾਜੇਸ਼ ਖੰਨਾ ਤੇ ਸ਼ੰਮੀ ਕਪੂਰ ਦੀ ਫ਼ਿਲਮ ‘ਅੰਦਾਜ਼’ ਦੇ ਸੁਪਰਹਿੱਟ ਗੀਤ ‘ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ’ ’ਤੇ ਨੱਚ ਕੇ ਆਪਣੀ ਕਲਾ ਨਾਲ ਹੇਮਾ ਨੂੰ ਹੈਰਾਨ ਕਰ ਦਿੱਤਾ। ਹੇਮਾ ਨੇ ਵੀ ਫਲੋਰੀਨਾ ਦੇ ਨਾਲ ਆਪਣੇ ਕੁਝ ਡਾਂਸ ਸਟੈੱਪ ਸਾਂਝੇ ਕੀਤੇ। ਹੇਮਾ ਨੇ ਇਸ ਗੀਤ ਦੀ ਸ਼ੂਟਿੰਗ ਵੇਲੇ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਉਹ ਉਸ ਵੇਲੇ ਹੈਰਾਨ ਰਹਿ ਗਈ ਸੀ ਜਦੋਂ ਫਿਲਮ ਦੇ ਡਾਇਰੈਕਟਰ ਰਮੇਸ਼ ਸਿੱਪੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸਾਰੇ ਗੀਤ ਦੀ ਸ਼ੂਟਿੰਗ ਮੋਟਰਸਾਈਕਲ ’ਤੇ ਬਿਠਾ ਕੇ ਕੀਤੀ ਜਾਣੀ ਹੈ। ਹੇਮਾ ਨੇ ਰਾਜੇਸ਼ ਖੰਨਾ ਨੂੰ ਵਾਰ-ਵਾਰ ਪੁੱਛਿਆ ਸੀ ‘ਕੀ ਉਨ੍ਹਾਂ ਨੂੰ ਮੋਟਰਸਾਈਕਲ ਚਲਾਉਣਾ ਅਉਂਦਾ ਹੈ?’ ਇਸ ਸ਼ੋਅ ਦਾ ਗਰੈਂਡ ਫਿਨਾਲੇ 9 ਅਕਤੂਬਰ ਨੂੰ ਹੋਵੇਗਾ। -ਆਈਏਐੱਨਐੱਸ