ਮੁੰਬਈ, 11 ਮਾਰਚ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਭਾਣਜੀ ਸਮਾਇਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਸਮਾਇਰਾ ਅੱਜ 16 ਸਾਲ ਦੀ ਹੋ ਗਈ ਹੈ ਅਤੇ ਉਹ ਕਰੀਨਾ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਦੀ ਧੀ ਹੈ। ਕਰਿਸ਼ਮਾ ਦੇ ਬੱਚਿਆਂ ਸਮਾਇਰਾ ਅਤੇ ਕਿਆਨ ਨਾਲ ਇੰਸਟਾਗ੍ਰਾਮ ’ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਕਰੀਨਾ ਨੇ ਸਮਾਇਰਾ ਦਾ ਜ਼ਿਕਰ ਕਰਦਿਆਂ ਲਿਖਿਆ, ‘‘ਸਾਡਾ ਪਹਿਲਾ ਬੱਚਾ।’’ ਇਸ ਤਸਵੀਰ ਵਿੱਚ ਉਹ ਤਿੰਨੋਂ ਏਅਰਪੋਰਟ ’ਤੇ ਦਿਖਾਈ ਦੇ ਰਹੇ ਹਨ। ਕਰੀਨਾ ਨੇ ਤਸਵੀਰ ਦੇ ਹੇਠਾਂ ਕੈਪਸ਼ਨ ਵਿੱਚ ਲਿਖਿਆ, ‘‘ਤੂੰ ਮੈਨੂੰ ਇਸੇ ਕਰਕੇ ਬੇਬੋਮਾਂ ਬੁਲਾਉਂਦੀ ਹੈ… ਕਿਉਂਕਿ ਜਦ ਮੰਮੀ ਨਾਂਹ ਕਹਿੰਦੀ ਹੈ ਤਾਂ ਤੈਨੂੰ ਪਤਾ ਹੁੰਦਾ ਕਿ ਕਿਸ ਕੋਲ ਜਾਣਾ… ਤੂੰ ਹਮੇਸ਼ਾ ਮੇਰੀ ਧੀ ਹੈ… ਬੁਲੰਦੀਆਂ ਛੂਹੇ, ਹਮੇਸ਼ਾ ਖੁਸ਼ ਤੇ ਤੰਦਰੁਸਤ ਰਹੋ… ਸਾਡੇ ਪਹਿਲੇ ਬੱਚੇ ਤੈਨੂੰ ਢੇਰ ਸਾਰਾ ਪਿਆਰ… ਜਨਮ ਦਿਨ ਮੁਬਾਰਕ ਸਾਮੂ…।’’ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਮਲਾਇਕਾ ਅਰੋੜਾ ਨੇ ਵੀ ਦਿਲ ਵਾਲੀਆਂ ਦੋ ਇਮੋਜ਼ੀ ਪੋਸਟ ਕੀਤੀਆਂ ਹਨ। -ਆਈਏਐੱਨਐੱਸ