ਮੁੰਬਈ: ਸ਼ੋਅ ‘ਹੀਰੋ: ਗਾਇਬ ਮੋਡ ਔਨ’ ਅਤੇ ‘ਅਲਾਦੀਨ: ਨਾਮ ਤੋ ਸੁਨਾ ਹੋਗਾ’ ਨਾਲ ਮਕਬੂਲ ਹੋਏ ਅਦਾਕਾਰ ਗੁਨੀਤ ਸ਼ਰਮਾ ਸ਼ੋਅ ‘ਤੇਰੇ ਦਿਲ ਵਿੱਚ ਰਹਿਣ ਦੇ’ ਵਿੱਚ ਨਰਮ ਸੁਭਾਅ ਦੇ ਵਿਅਕਤੀ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੈ। ਗੁਨੀਤ ਨੇ ਕਿਹਾ, ‘‘ਮੈਂ ਇਸ ਸ਼ੋਅ ਵਿੱਚ ਮੁੱਖ ਕਿਰਦਾਰ ਦੇ ਬਰਾਬਰ ਦੀ ਭੂਮਿਕਾ ਨਿਭਾਅ ਰਿਹਾ ਹਾਂ। ਸ਼ੋਅ ਵਿੱਚ ਮੇਰੇ ਕਿਰਦਾਰ ਨੂੰ ‘ਅਮਰੀਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਅਨੁਸ਼ਾਸਿਤ ਪਰਿਵਾਰਕ ਵਿਅਕਤੀ ਹੈ, ਜੋ ਇੱਕ ਲੜਕੀ ‘ਪ੍ਰੀਤ’ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਗੁਨੀਤ ਨੇ ਕਿਹਾ ਕਿ ਇਹ ਸ਼ੋਅ ਦਰਸ਼ਕਾਂ ਦਾ ਕਾਫ਼ੀ ਮਨੋਰੰਜਨ ਕਰੇਗਾ। ਉਸ ਨੇ ਕਿਹਾ, ਮੈਂ ਪੰਜਾਬੀ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਤੇ ਉਤਸ਼ਾਹਿਤ ਹਾਂ। ਹਾਲਾਂਕਿ ਇਹ ਮੇਰੀ ਪਹਿਲੀ ਪੰਜਾਬੀ ਸੀਰੀਜ਼ ਹੈ ਪਰ ਮੈਂ ਇਸ ਨੂੰ ਪਸੰਦ ਕਰ ਰਿਹਾ ਹਾਂ, ਕਿਉਂਕਿ ਮੈਂ ਵੀ ਜਲੰਧਰ ਤੋਂ ਹਾਂ। ਇਸ ਲਈ ਪੰਜਾਬੀ ਮੇਰੇ ਖੁੂਨ ਵਿੱਚ ਹੈ।’’ ਜ਼ਿਕਰਯੋਗ ਹੈ ਕਿ ‘ਤੇਰੇ ਦਿਲ ਵਿੱਚ ਰਹਿਣ ਦੇ’ ਸ਼ੋਅ 22 ਨਵੰਬਰ ਤੋਂ ਜ਼ੀ ਪੰਜਾਬੀ ’ਤੇ 6.30 ਵਜੇ ਤੋਂ ਸ਼ੁਰੂ ਹੋ ਗਿਆ ਹੈ। -ਆਈਐੱਨਐੱਸ