ਨਵੀਂ ਦਿੱਲੀ, 30 ਜੂਨ
ਭਾਰਤ ਦੇ ਵਿਵਾਦਿਤ ਫਿਲਮਸਾਜ਼ ‘ਕਿਊ’ ਇਸ ਵਾਰ ਕੁਝ ਵੱਖਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਊਹ ਫਿਲਮ ਨਹੀਂ ਬਣਾ ਰਹੇ ਬਲਕਿ ਕੁਝ ਅਜਿਹਾ ਪ੍ਰਯੋਗ ਕਰਨ ਜਾ ਰਹੇ ਹਨ, ਜੋ ਮੁਲਕ ਵਿੱਚ ਬਦਲੇ ਹਾਲਾਤ ਦੌਰਾਨ ਲੋਕਾਂ ਦੀਆਂ ਇੱਛਾਵਾਂ ’ਚੋਂ ਨਿਕਲ ਕੇ ਆਵੇਗਾ। ਭਾਵੇਂ ਊਹ ਆਮ ਹਾਲਾਤ ਨਾ ਵੀ ਹੋਣ, ਘੱਟੋ-ਘੱਟ ਊਹ ਤਰੀਕਾ ਹੋਵੇ, ਜਿਸ ਨੂੰ ਸਮਝਿਆ ਜਾ ਸਕੇ।
ਨਿਰਦੇਸ਼ਕ ਦਾ ਕਹਿਣਾ ਹੈ, ‘‘ਅਸੀਂ ਸਮਾਜਿਕ, ਰਾਜਨੀਤਕ ਅਤੇ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕੇਵਲ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ। ਜਿਵੇਂ ਲੇਖਿਕਾ ਅਰੁੰਧਤੀ ਰੌਏ ਆਖਦੀ ਹੈ ਕਿ ਮਹਾਮਾਰੀ ਇੱਕ ਪੋਰਟਲ ਹੈ, ਇੱਕ ਮੌਕਾ ਹੈ, ਕਿਉਂਕਿ ਕੋਵਿਡ-19 ਤੋਂ ਪਹਿਲਾਂ ਵਾਲੀ ਮਾਨਸਿਕ ਦਸ਼ਾ ਚੀਜ਼ਾਂ ਦੇ ਲੜੀਵਾਰ ਹੋਣ ਵਰਗੀ ਸੀ। ਹੁਣ, ਮਨੁੱਖ ਦੀ ਹੋਂਦ ਦੇ ਹਰ ਛੋਟੇ-ਵੱਡੇ ਪਹਿਲੂ ’ਤੇ ਸਵਾਲ ਕੀਤਾ ਜਾਵੇਗਾ। ਇਹ ਤਬਦੀਲੀ ਅਹਿਮ ਹੋਣੀ ਚਾਹੀਦੀ ਹੈ। ਸਾਨੂੰ ਜ਼ਮੀਨੀ ਪੱਧਰ ਤੋਂ ਤਬਦੀਲੀਆਂ ਕਰਨ ਦੀ ਲੋੜ ਹੈ। ਅਸੀਂ ਇਸ ਚੀਜ਼ ’ਤੇ ਖੋਜ ਕਿਉਂ ਨਹੀਂ ਕਰਦੇ ਕਿ ਲੋਕ ਮਹਾਮਾਰੀ ਬਾਰੇ ਪਿਛਲੇ 10 ਸਾਲਾਂ ਤੋਂ ਗੱਲਾਂ ਕਰ ਰਹੇ ਸਨ।’’
-ਆਈਏਐੱਨਅੇੱਸ