ਮੁੰਬਈ: ਉੱਘੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ ਦੇਹਾਂਤ ਹੋ ਗਿਆ ਹੈ। ਟੰਡਨ 87 ਸਾਲਾ ਦੇ ਸਨ। ਟੰਡਨ ਨੇ ਅਮਿਤਾਬ ਬੱਚਨ ਦੀ ‘ਖੁੱਦਾਰ’ ਅਤੇ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ‘ਖੇਲ-ਖੇਲ ਮੇਂ’ ਜਿਹੀਆਂ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਰਵੀ ਟੰਡਨ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਅਤੇ ਅਦਾਕਾਰ ਰਾਜੀਵ ਟੰਡਨ ਦੇ ਪਿਤਾ ਹਨ। ਇਸ ਸਬੰਧੀ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਅੱਜ ਸਵੇਰੇ 3.30 ਵਜੇ ਸਾਹ ਰੁਕਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਵੀਨ ਟੰਡਨ ਨੇ ਵੀ ਸੋਸ਼ਲ ਮੀਡੀਆ ਦੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਸ਼ਰਧਾਂਜਲੀ ਦਿੱਤੀ। ਇਸੇ ਦੌਰਾਨ ਜੂਹੀ ਚਾਵਲਾ, ਚੰਕੀ ਪਾਂਡੇ, ਨੀਲਮ ਕੋਠਾਰੀ, ਯੁਵਿਕਾ ਚੌਧਰੀ, ਨਮਰਤਾ ਸ਼ਿਰੋਡਕਰ ਸਣੇ ਕਈ ਬੌਲੀਵੁੱਡ ਹਸਤੀਆਂ ਨੇ ਰਵੀ ਟੰਡਨ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। -ਪੀਟੀਆਈ