ਮੁੰਬਈ, 8 ਜੁਲਾਈ
ਰਾਮਸੇ ਬ੍ਰਦਰਜ਼ ਦੇ ਨਾਂ ਨਾਲ ਜਾਣੇ ਜਾਂਦੇ ਅਤੇ ਰਿਸ਼ੀ ਕਪੂਰ ਦੀ ਪਹਿਲੀ ਫਿਲਮ ‘ਖੋਜ’ ਕਾਰਨ ਮਸ਼ਹੂਰ ਹੋਏ ਫਿਲਮਸਾਜ਼ ਕੁਮਾਰ ਰਾਮਸੇ(85) ਦੀ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੁਮਾਰ ਨੇ ਅੱਜ ਇੱਥੇ ਹੀਰਾਨੰਦਨੀ ਸਥਿਤ ਆਪਣੇ ਘਰ ਵਿੱਚ ਆਖ਼ਰੀ ਸਾਹ ਲਿਆ। ਕੁਮਾਰ ਦੇ ਵੱਡੇ ਪੁੱਤਰ ਗੋਪਾਲ ਨੇ ਪੀਟੀਆਈ ਨੂੰ ਦੱਸਿਆ, ‘‘ਉਹ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਦਿਲ ਦਾ ਦੌਰਾ ਪੈਣ ਕਾਰਨ ਚੱਲ ਵੱਸੇ।’’ ਕੁਮਾਰ ਰਾਮਸੇ ਪ੍ਰੋਡਿਊਸਰ ਐੱਫਯੂ ਰਾਮਸੇ ਦਾ ਪੁੱਤਰ ਸੀ। ਸੱਤ ਭਰਾਵਾਂ ਵਿੱਚੋਂ ਵੱਡੇ ਕੁਮਾਰ ਨੇ ਜ਼ਿਆਦਾਤਰ ਫਿਲਮਾਂ ਦੀ ਸਕ੍ਰਿਪਟ ਲਿਖੀ, ਜਿਨ੍ਹਾਂ ਵਿੱਚ ‘ਪੁਰਾਣਾ ਮੰਦਿਰ(1984)’, ‘ਸਾਇਆ(1989)’ ਜਿਸ ਵਿੱਚ ਸ਼ਤਰੂਘਨ ਸਿਨਹਾ ਅਤੇ 1989 ਦੀ ਮਸ਼ਹੂਰ ਫਿਲਮ ‘ਖੋਜ’ ਵਿੱਚ ਨਸੀਰੂਦੀਨ ਸ਼ਾਹ ਨੇ ਕੰਮ ਕੀਤਾ ਸੀ। ਉਸ ਨੇ ‘ਔਰ ਕੌਨ(1979)’ ਅਤੇ ‘ਦਹਿਸ਼ਤ(1981)’ ਵੀ ਪ੍ਰੋਡਿਊਸ ਕੀਤੀ। -ਪੀਟੀਆਈ