ਮਾਲਵੇ ਦਾ ਪ੍ਰਸਿੱਧ ਬੋਲੀਕਾਰ ਮੰਗੂ ਸਿੰਘ ਖੇੜੀ ਕਲਾਂ

ਮਾਲਵੇ ਦਾ ਪ੍ਰਸਿੱਧ ਬੋਲੀਕਾਰ ਮੰਗੂ ਸਿੰਘ ਖੇੜੀ ਕਲਾਂ

ਪਰਮਜੀਤ ਪੱਪੂ ਕੋਟਦੁੱਨਾਂ

ਪੰਜਾਬ ਦੀ ਜਰਖੇਜ਼ ਭੂਮੀ ਨੇ ਇਕ ਨਹੀਂ ਬਲਕਿ ਅਨੇਕਾਂ ਕਲਾਕਾਰਾਂ ਨੂੰ ਆਪਣੀ ਮਿੱਟੀ ਦੀ ਮਹਿਕ ਨਾਲ ਸ਼ਿੰਗਾਰ ਕੇ ਸਮਾਜ ਅੰਦਰ ਚੋਖਾ ਨਾਮਣਾ ਖੱਟਣ ਦੇ ਯੋਗ ਬਣਾਇਆ, ਜਿਨ੍ਹਾਂ ਵਿਚ ਸ਼ਿਲਪਕਾਰ, ਲੇਖਕ, ਗਮੰਤਰੀ, ਵਿਦਵਾਨ ਕਵੀਆਂ ਅਤੇ ਸਾਹਿਤਕਾਰਾਂ ਨੂੰ ਅਗਲੀਆਂ ਕਤਾਰਾਂ ਵਿਚ ਗਿਣਿਆ ਜਾਂਦਾ ਹੈ। ਸਾਹਿਤਕਾਰਾਂ ਅਤੇ ਸ਼ਾਇਰਾਂ ਦੇ ਹਿੱਸੇ ਆਈਆਂ ਅਨੇਕਾਂ ਵੰਨਗੀਆਂ ’ਚੋਂ ਇਕ ਵਿਸ਼ੇਸ਼ ਕਲਾ ਹੈ ‘ਬੋਲੀਆਂ’। ਇਸ ਪੁਰਾਤਨ ਵਿਧਾ ਨੂੰ ਸੰਪੂਰਨਤਾ ਨਾਲ ਨਿਭਾਉਣਾ ਹਰ ਇਕ ਸ਼ਾਇਰ ਦੇ ਵਸ ਦੀ ਗੱਲ ਨਹੀਂ ਬਲਕਿ ਇਸ ਪਿੱਛੇ ਸ਼ਾਇਰ ਦੀ ਸਖ਼ਤ ਮਿਹਨਤ ਅਤੇ ਰੋਜ਼ਾਨਾ ਅਭਿਆਸ ਦਾ ਵਿਸ਼ੇਸ਼ ਯੋਗਦਾਨ ਹੈ। ਭਾਵੇਂ ਸਮੇਂ ਦੇ ਬਦਲਾਅ ਕਰਕੇ ਅੱਜ ਕੱਲ੍ਹ ਇਹ ਕਲਾ ਘਟ ਰਹੀ ਹੈ,ਪਰ ਫਿਰ ਵੀ ਕੁਝ ਬਜ਼ੁਰਗ ਸ਼ਾਇਰਾਂ ਨੇ ਇਸਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਵਿਚੋਂ ਹੀ ਇਕ ਮਸ਼ਹੂਰ ਨਾਂ ਹੈ ਮਾਲਵੇ ਦਾ ਪ੍ਰਸਿੱਧ ਬੋਲੀਕਾਰ ਮੰਗੂ ਸਿੰਘ ਖੇੜੀ ਕਲਾਂ। ਇਸ ਸ਼ਾਇਰ ਦਾ ਜਨਮ 95 ਸਾਲ ਪਹਿਲਾਂ ਮੱਧਵਰਗੀ ਪਰਿਵਾਰ ਵਿਚ ਪਿਤਾ ਨੱਥਾ ਸਿੰਘ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਪਿੰਡ ਖੇੜੀ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਛੋਟੇ ਹੁੰਦਿਆਂ ਪਿੰਡ ਵਿਖੇ ਚੰਨ ਦੀ ਚਾਨਣੀ ਵਿਚ ਤੁਰ ਫਿਰ ਕੇ ਲੱਗਦੇ ਗਮੰਤਰੀਆਂ ਦੇ ਅਖਾੜਿਆਂ ਵਿਚ ਕੰਨਾਂ ’ਤੇ ਹੱਥ ਧਰ ਕੇ ਉੱਚੀ ਉੱਚੀ ਹੇਕਾਂ ਲਾਉਂਦੇ ਤੁਰਲੇ ਵਾਲਿਆਂ ਨੇੇ ਬਾਲ ਮਨ ਅੰਦਰ ਗੌਣ ਦੀ ਚੇਟਕ ਲਾ ਦਿੱਤੀ। ਬਸ ਇੱਥੋਂ ਹੀ ਮੰਗੂ ਸਿੰਘ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋ ਗਿਆ। ਕਲਾ ਦੀ ਪਰਿਪੱਕਤਾ ਲਈ ਇਨ੍ਹਾਂ ਨੇ ਆਪਣੇ ਹੀ ਨਗਰ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੱਜਣ ਸਿੰਘ ਖੇੜੀ ਕਲਾਂ ਨੂੰ ਸੰਪੂਰਨ ਵਿਧੀ ਮੁਤਾਬਿਕ ਪੱਗ ਦੀ ਰਸਮ ਅਦਾ ਕਰਕੇ ਗੁਰੂ ਧਾਰਨ ਕਰ ਲਿਆ। ਫਿਰ ਮੰਗੂ ਸਿੰਘ ਨੇ ਕਦੇ ਵੀ ਪਿਛਾਂਹ ਮੁੜਕੇ ਨਹੀਂ ਦੇਖਿਆ ਤੇ ਆਪਣੇ ਸਾਥੀਆਂ ਬਲਵੀਰ ਸਿੰਘ, ਬੱਗਾ ਸਿੰਘ, ਮੰਦਰ ਸਿੰਘ, ਦੀਪਾ ਸਿੰਘ, ਅਜੀਤ ਸਿੰਘ ਖੇੜੀ ਕਲਾਂ, ਬੂਟਾ ਸਿੰਘ ਤੇ ਬਾਬੂ ਸਿੰਘ ਨਾਲ ਜਥਾ ਬਣਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਬੋਲੀਕਾਰ ਮੰਗੂ ਸਿੰਘ ਵੱਲੋਂ ਰਚਿਤ ਬੋਲੀਆਂ ਦੀ ਵੰਨਗੀ ਕੁਝ ਇਸ ਪ੍ਰਕਾਰ ਹੈ:

ਸੱਜਣੋਂ ਦੇਸ਼ ਆਜ਼ਾਦ ਹੋ ਗਿਆ ਲਈ ਆਜ਼ਾਦੀ ਲੜਕੇ,

ਭਗਤ ਸਿੰਘ ਕਰਤਾਰ ਸਰਾਭਾ ਗਏ ਬਵਾਨੀਂ ਚੜ੍ਹਕੇ

ਹੀਰਾ ਸਿੰਘ, ਹਰਦਿੱਤ ਸਿੰਘ ਜੋ ਬੱਦਲ ਵਾਂਗੂੰ ਗੜ੍ਹਕੇ

ਤਾਂ ਸਰਕਾਰਾਂ ਯਾਦਾਂ ਮੂਹਰੇੇ ਕਰਨ ਸਲਾਮਾਂ ਖੜ੍ਹਕੇ

ਮੰਗੂ ਸਿਆਂ ਜੋ ਝੰਡਾ ਰਾਸ਼ਟਰੀ ਭਾਰਤ ਦੇ ਵਿਚ ਫਰਕੇ

ਉਠ ਗਏੇ ਦੁਨੀਆਂ ਤੋਂ ਸਫਲ ਕਮਾਈਆਂ ਕਰਕੇ

ਉਠ ਗਏੇ ਦੁਨੀਆਂ...

-ਹੁਣ ਦੇ ਸਮੇਂ ਨੂੰ ਦੇਖ ਸਰੋਤਿਓ ਹੁੰਦਾ ਬਹੁਤ ਹੈਰਾਨਾ

ਬੱਸ ਅੱਡੇ ਤੋਂ ਚੜ੍ਹੇ ਸਵਾਰੀ ਹੋ ਗਈ ਬੱਸ ਰਵਾਨਾ

ਕੰਨਾਂ ’ਤੇ ਹੈੱਡ ਫੋਨ ਲਗਾ ਲਏ ਕਿੱਥੇ ਬਾਜਾ ਖਾਨਾ

ਵਿਚ ਮੋਬਾਈਲਾਂ ਉੱਡਣ ਰੁਪੱਈਏ ਕੋਲ ਰਹੇ ਨਾ ਆਨਾ

ਮੰਗੂ ਸਿਆਂ ਕੋਈ ਅਨਪੜ੍ਹ ਹੈਨੀ ਤੂੰ ਲਿਖਦੇ ਪਰਵਾਨਾ

ਦੁਨੀਆਂ ਸਫ਼ਰ ਕਰੇ ਜੈਂਟਲਮੈਨ ਜ਼ਮਾਨਾ

ਦੁਨੀਆਂ ਸਫ਼ਰ ਕਰ...

ਬੋਲੀਕਾਰ ਮੰਗੂ ਸਿੰਘ ਖੇੜੀ ਨੇ ਬੋਲੀਆਂ ਦੀਆਂ ਦੋ ਪੁਸਤਕਾਂ ‘ਭਗਤ ਧੰਨਾ ਜੱਟ’ ਅਤੇ ‘ਭਗਤ ਰਵਿਦਾਸ ਜੀ’ ਵੀ ਸਰੋਤਿਆਂ ਦੀ ਝੋਲੀ ਵਿਚ ਪਾਈਆਂ, ਜਿਨ੍ਹਾਂ ਨੂੰ ਪਾਠਕਾਂ ਵੱਲੋਂ ਬਹੁਤ ਪਿਆਰ ਮਿਲਿਆ। ਸਾਖਰਤਾ ਸਬੰਧੀ ਲਿਖੀਆਂ ਬੋਲੀਆਂ ਨੇ ਸ਼ਾਇਰੀ ਦੇ ਖੇਤਰ ਵਿਚ ਮੰਗੂ ਸਿੰਘ ਦਾ ਕੱਦ ਹੋਰ ਵੀ ਉੱਚਾ ਕਰ ਦਿੱਤਾ, ਜਿਸ ਕਰਕੇ ਦਿੱਲੀ ਤਕ ਦੇ ਸਰੋਤਿਆਂ ਨੇ ਮੰਗੂ ਸਿੰਘ ਦੀ ਸ਼ਾਇਰੀ ਦੀ ਭਰਵੀਂ ਦਾਦ ਦਿੱਤੀ। ਗੀਤਕਾਰ ਪਰਗਟ ਸਿੰਘ ਭੱਠਲਾਂ ਵੱਲੋਂ ਮਿਲੇ ਪਿਆਰ ਨੂੰ ਹਿਰਦੇ ’ਚ ਵਸਾਉਣ ਵਾਲੇ ਇਸ ਕਲਾਕਾਰ ਦਾ ਕਹਿਣਾ ਹੈ, ‘‘ਪੰਜਾਬ, ਹਰਿਆਣਾ, ਰਾਜਸਥਾਨ ਵਿਚ ਇਕ ਨਹੀਂ ਭਾਵੇਂ ਅਨੇਕਾਂ ਵੱਡੇ ਮਾਣ ਸਨਮਾਨ ਹੋ ਚੁੱਕੇ ਹਨ, ਪਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਲਵਲੀ ਯੂਨੀਵਰਸਿਟੀ, ਜਲੰਧਰ ਵਿਖੇ ਹੋਏ ਵਿਸ਼ੇਸ਼ ਸਨਮਾਨ ਜੀਵਨ ਭਰ ਯਾਦ ਰਹਿਣਗੇ।’’ ਅੱਜਕੱਲ੍ਹ ਉਹ ਆਪਣੀ ਧਰਮ ਪਤਨੀ ਬੀਬੀ ਸ਼ਿੰਦੋ ਨਾਲ ਆਪਣੇ ਨਗਰ ਖੇੜੀ ਵਿਖੇ ਰਹਿ ਕੇ ਚੰਗੀ ਜ਼ਿੰਦਗੀ ਬਸਰ ਕਰ ਰਿਹਾ ਹੈ।
ਸੰਪਰਕ: 94172-42430

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਅਰਜਨਟੀਨਾ ਦੀ ਟੀਮ ਨੇ 2-1 ਨਾਲ ਹਰਾਇਆ; ਕਾਂਸੀ ਦੇ ਤਗਮੇ ਲਈ ਭਾਰਤੀ ਖਿਡ...

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਕੀਤਾ ਦਾਅਵਾ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਚਾਂਦੀ ਦਾ ਤਗਮਾ ਪੱਕਾ ਕੀਤਾ, ਸੈਮੀ-ਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇ...

ਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ

ਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ

ਚੰਡੀਗੜ੍ਹ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ: ਸੁਖਬੀਰ

ਸ਼ਹਿਰ

View All