ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਦਾ ਮੰਨਣਾ ਹੈ ਕਿ ਪੱਛਮੀ ਸਿਨੇਮਾ ਤੋਂ ਪ੍ਰਭਾਵਿਤ ਹੋਣ ਕਾਰਨ ਹਿੰਦੀ ਸਿਨੇ ਜਗਤ ਵਿੱਚ ਚੰਗੀਆਂ ਕਮਰਸ਼ੀਅਲ ਫ਼ਿਲਮਾਂ ਬਣਨ ਦੀ ਗਿਣਤੀ ਵਿੱਚ ਕਮੀ ਆਈ ਹੈ। ‘ਮੈਂ ਤੇਰਾ ਹੀਰੋ’, ‘ਡਿਸ਼ੁਮ’ ਅਤੇ ‘ਜੁੜਵਾ 2’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਵਰੁਣ ਨੇ ਕਿਹਾ ਕਿ ਫਿਲਮੀ ਜਗਤ ਕਰੋਨਾ ਮਹਾਮਾਰੀ ਦੌਰਾਨ ਬਦਲਾਅ ਦੇ ਪੜਾਅ ਵਿੱਚੋਂ ਲੰਘ ਰਿਹਾ ਹੈ, ਜਿੱਥੇ ਹਰ ਕੋਈ ਇਸ ਬਾਰੇ ਅਣਜਾਣ ਹੈ ਕਿ ਕਿਸ ਤਰ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ’ਤੇ ਹਿੱਟ ਹੋਣਗੀਆਂ। ਇਸ ਵੇਲੇ ਬੌਲੀਵੁੱਡ ਨੇ ਚੰਗੀਆਂ ਪਰਿਵਾਰਕ ਮਸਾਲਾ ਫਿਲਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਹਨ। ਇਸ ਅਦਾਕਾਰ ਨੇ ਧਰਮਾ ਪ੍ਰੋਡਕਸ਼ਨ ਦੀ ‘ਜੁਗਜੁਗ ਜੀਓ’ ਨਾਲ ਦੋ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕੀਤੀ ਹੈ। ਇਹ ਫਿਲਮ 24 ਜੂਨ ਨੂੰ ਰਿਲੀਜ਼ ਹੋਣ ਤੋਂ ਬਾਅਦ ਘਰੇਲੂ ਬਾਕਸ ਆਫਿਸ ’ਤੇ 60 ਕਰੋੜ ਰੁਪਏ ਤੋਂ ਵੱਧ ਅਤੇ ਦੁਨੀਆ ਭਰ ਵਿੱਚ 100 ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ। ਧਵਨ ਨੇ ਕਿਹਾ ਕਿ ਪ੍ਰੋਡਕਸ਼ਨ ਹਾਊਸ ਅਤੇ ਉਸ ਦੇ ‘ਜੁਗਜੁਗ ਜੀਓ’ ਦੇ ਅਦਾਕਾਰ ਅਨਿਲ ਕਪੂਰ ਅਤੇ ਕਿਆਰਾ ਅਡਵਾਨੀ ਹਮੇਸ਼ਾਂ ਪਰਿਵਾਰਕ ਮਨੋਰੰਜਨ ਕਰਨ ਵਾਲਿਆਂ ਨਾਲ ਜੁੜੇ ਰਹੇ ਹਨ ਕਿਉਂਕਿ ਉਹ ਵੀ ਇਸ ਸ਼ੈਲੀ ਵਿੱਚ ਵਿਸ਼ਵਾਸ ਰੱਖਦੇ ਹਨ। -ਪੀਟੀਆਈ