ਮੁੰਬਈ: ‘ਦਿਲ ਬੇਚਾਰਾ’ ਨਾਲ ਚਰਚਾ ਵਿੱਚ ਆਈ ਅਦਾਕਾਰਾ ਸੰਜਨਾ ਸਾਂਘੀ ਨੇ ਆਪਣੀ ਨਵੀਂ ਰਿਲੀਜ਼ ਹੋਈ ਲਘੂ ਫਿਲਮ ‘ਉਲਝੇ ਹੁਏ’ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਲਘੂ ਫਿਲਮ ਲਈ ਸ਼ੂਟਿੰਗ ਕਰਨਾ ਉਸ ਲਈ ਸਭ ਤੋਂ ਯਾਦਗਾਰ ਤਜਰਬਾ ਸੀ ਕਿਉਂਕਿ ਇਸ ਫਿਲਮ ਦੀ ਕਹਾਣੀ ਬਹੁਤ ਹੀ ਪਿਆਰੀ ਅਤੇ ਖ਼ਾਸ ਹੈ। ਇਸ ਫਿਲਮ ਦੀ ਕਹਾਣੀ ਦੋ ਨੌਜਵਾਨਾਂ ਰਸਿਕਾ ਤੇ ਵਰੁਨ ਵਿਚਾਲੇ ਪਿਆਰ ਸਬੰਧਾਂ ’ਤੇ ਆਧਾਰਿਤ ਹੈ। ਕਹਾਣੀ ਦੱਸਦੀ ਹੈ ਕਿ ਕਿਵੇਂ ਆਪਣੇ ਆਪ ਵਿੱਚ ਰਹਿਣ ਵਾਲੀ ਰਸਿਕਾ ਕਿਸੇ ਨੂੰ ਮਿਲਣ ਜਾਂਦੀ ਹੈ, ਪਰ ਉਹ ਉਥੇ ਨਹੀਂ ਪਹੁੰਚਦਾ ਤੇ ਉਹ ਵਰੁਨ ਨੂੰ ਮਿਲਦੀ ਹੈ, ਜੋ ਪੇਸ਼ੇ ਤੋਂ ਵਕੀਲ ਹੈ। ਉਹ ਆਪਸ ਵਿੱਚ ਗੱਲਾਂ ਕਰਨ ਲੱਗਦੇ ਹਨ ਤੇ ਬਹੁਤ ਛੇਤੀ ਉਨ੍ਹਾਂ ਵਿੱਚ ਦੋਸਤੀ ਹੋ ਜਾਂਦੀ ਹੈ। ਫਿਲਮ ਦੀ ਕਹਾਣੀ ਇਦਾ ਅਲੀ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਨ ਸਤੀਸ਼ ਰਾਜ ਕਾਸੀਰੈੱਡੀ ਨੇ ਕੀਤਾ ਹੈ। ਫਿਲਮ ’ਚ ਅਭੈ ਵਰਮਾ ਤੇ ਸਤੀਸ਼ ਰਾਜ ਵੀ ਦਿਖਾਈ ਦੇਣਗੇ। -ਆਈਏਐੱਨਐੱਸ