ਮੁੰਬਈ: ਅਦਾਕਾਰਾ ਰੂਬੀਨਾ ਦਿਲੈਕ ਨੇ ਅੱਜ ਸੋਸ਼ਲ ਮੀਡੀਆ ’ਤੇ ਕਰੋਨਾ ਮਹਾਮਾਰੀ ਤੋਂ ਉੱਭਰਨ ਦੇ ਨੁਕਤੇ ਸਾਂਝੇ ਕੀਤੇ, ਜਿਹੜੇ ਉਸ ਨੇ ਖੁਦ ਵਰਤੇ ਸਨ। ਅਦਾਕਾਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਰੋਨਾ ਦੇ ਟਾਕਰੇ ਲਈ ਪੰਜ ਨੁਕਤਿਆਂ ਬਾਰੇ ਗੱਲ ਕਰਦੀ ਦਿਖਾਈ ਦਿੰਦੀ ਹੈ। ਉਸ ਨੇ ਆਖਿਆ ਕਿ ਪੋਸ਼ਟਿਕ ਖਾਣਾ ਖਾਓ, ਤਰਲ ਪਦਾਰਥ ਲਓ, ਯੋਗ ਕਰੋ, ਧਿਆਨ ਲਾਓ ਅਤੇ ਗਾਣੇ ਸੁਣੋ। ਅਦਾਕਾਰਾ ਨੇ ਆਖਿਆ,‘‘ਮੈਂ ਕਰੀਬ 19 ਇਕਾਂਤਵਾਸ ਰਹੀ। ਪਰ ਉਕਤ ਪੰਜ ਨੁਕਤਿਆਂ ਨੇ ਮੇਰੀ ਕਰੋਨਾ ਤੋਂ ਜਲਦ ਉਭਰਨ ਵਿਚ ਮਦਦ ਕੀਤੀ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਸੰਦੀਦਾ ਗਾਣੇ ਸੁਣੋ ਅਤੇ ਖੁਸ਼ ਰਹੋ।’’ ਜਾਣਕਾਰੀ ਅਨੁਸਾਰ ਕੁਝ ਹਫ਼ਤੇ ਪਹਿਲਾਂ ਰੂਬੀਨਾ ਦਿਲੈਕ ਦਾ ਕਰੋਨਾ ਟੈਸਟ ਪਾਜ਼ੇਟਿਵ ਆ ਗਿਆ ਸੀ। ਉਹ ਸ਼ਿਮਲਾ ਵਿਚ ਸੀ ਅਤੇ ਖੁਦ ਇਕਾਂਤਵਾਸ ਸੀ। ਅਦਾਕਾਰਾ ਹਮੇਸ਼ਾਂ ਆਪਣੇ ਚਾਹੁਣ ਵਾਲਿਆਂ ਨਾਲ ਆਪਣੀ ਸਿਹਤ ਬਾਰੇ ਗੱਲਾਂ ਸਾਂਝੀ ਕਰਦੀ ਰਹਿੰਦੀ ਹੈ। -ਆਈਏਐੱਨਐੱਸ