ਏਕਤਾ ਕਪੂਰ ਵੱਲੋਂ ਪਿਤਾ ਨੂੰ ਜਨਮ ਦਿਨ ਦੀ ਵਧਾਈ

ਏਕਤਾ ਕਪੂਰ ਵੱਲੋਂ ਪਿਤਾ ਨੂੰ ਜਨਮ ਦਿਨ ਦੀ ਵਧਾਈ

ਮੁੰਬਈ, 7 ਅਪਰੈਲ

ਬੌਲੀਵੁੱਡ ਦੇ ਉੱਘੇ ਅਦਾਕਾਰ ਜਤਿੰਦਰ ਬੁੱਧਵਾਰ ਨੂੰ 79 ਸਾਲਾਂ ਦੇ ਹੋ ਗਏ ਅਤੇ ਉਨ੍ਹਾਂ ਦੀ ਧੀ ਪ੍ਰੋਡਿਊਸਰ ਏਕਤਾ ਕਪੂਰ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀ ਵਧਾਈ ਦਿੱਤੀ। ਏਕਤਾ ਨੇ ਪਿਤਾ ਨੂੰ ਆਪਣਾ ‘ਸਹਾਰਾ’ ਦੱਸਦਿਆਂ ਆਖਿਆ ਕਿ ਉਸ ਨੇ ਪਿਤਾ ਕੋਲੋਂ ਬਹੁਤ ਕੁਝ ਸਿੱਖਿਆ ਹੈ। ਏਕਤਾ ਨੇ ਆਖਿਆ,‘‘ਜਨਮ ਦਿਨ ਮੁਬਾਰਕ ਪਾਪਾ! ਤੁਸੀਂ ਮੇਰਾ ਸਹਾਰਾ ਹੋ, ਤੁਹਾਡੇ ਬਗੈਰ ਮੈਂ ਕੁਝ ਨਾ ਕਰ ਸਕਦੀ। ਜਦੋਂ ਮੈਂ ਪ੍ਰੋਡਿਊਸਰ ਬਣਨ ਬਾਰੇ ਸੋਚਿਆ ਸੀ ਤਾਂ ਤੁਸੀਂ ਮੈਨੂੰ ਸਥਾਪਿਤ ਕਰਨ ’ਚ ਮਦਦ ਕੀਤੀ ਅਤੇ ਸਹਿਯੋਗ ਦਿੱਤਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’ ਕੁਝ ਰਿਪੋਰਟਾਂ ਅਨੁਸਾਰ ਇਹ ਪਰਿਵਾਰ ਮੁੰਬਈ ’ਚ ਲੱਗੀ ਤਾਲਾਬੰਦੀ ਅਤੇ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਐਤਕੀ ਆਪਣੇ ਨਜ਼ਦੀਕੀਆਂ ਨਾਲ ਹੀ ਜਨਮ ਦਿਨ ਮਨਾਏਗਾ। 60ਵਿਆਂ ਤੋਂ ਜਤਿੰਦਰ ਦੇ ਬਹੁਤ ਚਾਹੁਣ ਵਾਲੇ ਹਨ ਅਤੇ ਉਨ੍ਹਾਂ ਆਪਣੇ ਕਰੀਅਰ ਦੌਰਾਨ 200 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ। ਉਹ ਫ਼ਿਲਮ ‘ਫਰਜ਼, ਹਿੰਮਤਵਾਲਾ, ਤੋਹਫ਼ਾ ਤੇ ਸੰਜੋਗ’ ਵਿਚ ਆਪਣੇ ਅਭਿਨੈ ਲਈ ਜਾਣਿਆ ਜਾਂਦਾ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All