ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਨੇ ਮੁੰਬਈ ਦੇ ਵਪਾਰੀ ਵੈਭਵ ਰੇਖੀ ਨਾਲ ਆਪਣੇ ਵਿਆਹ ਦੀਆਂ ਫੋਟੋਆਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਹ ਜੋੜਾ ਲੰਘੇ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਇਕ ਫੋਟੋ ਵਿੱਚ ਦੀਆ ਅਤੇ ਵੈਭਵ ਨੂੰ ਇੱਕ ਦੂਜੇ ਦੇ ਮਾਲਾਵਾਂ ਪਾਉਂਦਿਆਂ ਦੇਖਿਆ ਜਾ ਸਕਦਾ ਹੈ, ਜਦੋਂਕਿ ਇਕ ਹੋਰ ਫੋਟੋ ਵਿਚ ਉਹ ‘ਫੇਰਾ’ ਲੈਂਦੇ ਦਿਖਾਈ ਦਿੰਦੇ ਹਨ। ਦੀਆ ਨੇ ਲਾਲ ਚੁੰਨੀ ਅਤੇ ਰਵਾਇਤੀ ਗਹਿਣਿਆਂ ਵਾਲੀ, ਸ਼ਾਨਦਾਰ ਲਾਲ ਵਰਕ ਵਾਲੀ ਸਾੜੀ ਦੀ ਚੋਣ ਕੀਤੀ। ਉਸ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ ਹੋਇਆ ਹੈ, ਗਜਰਾ ਸਜਾਇਆ ਹੋਇਆ ਹੈ। ਲਾੜੇ ਵੈਭਵ ਨੇ ਚਿੱਟਾ ਚੂੜੀਦਾਰ ਕੁੜਤਾ, ਚਿੱਟੀ ਜੈਕੇਟ ਅਤੇ ਸੁਨਹਿਰੀ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਉਦਯੋਗਪਤੀਆਂ ਅਤੇ ਹੋਰ ਸਕੇ ਸਬੰਧੀਆਂ ਨੇ ਜੋੜੇ ਨੂੰ ਵਧਾਈਆਂ ਦਿੱਤੀਆਂ। ਤਾਪਸੀ ਪੰਨੂ, ਯਾਮੀ ਗੌਤਮ, ਨੇਹਾ ਧੂਪੀਆ, ਮਲਾਇਕਾ ਅਰੋੜਾ, ਈਸ਼ਾ ਗੁਪਤਾ, ਲਾਰਾ ਦੱਤਾ ਭੂਪਤੀ, ਸਲੀਮ ਮਰਚੈਂਟ, ਦੀਆ ਦੇ ਸਹਿਯੋਗੀ ਸਨ, ਜਿਨ੍ਹਾਂ ਨੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਸੰਦੇਸ਼ ਭੇਜੇ। ਦੀਆ ਦਾ ਇਹ ਦੂਜਾ ਵਿਆਹ ਹੈ। ਉਸ ਦਾ ਪਹਿਲਾ ਵਿਆਹ ਫ਼ਿਲਮ ਨਿਰਮਾਤਾ ਸਾਹਿਲ ਸੰਘਾ ਨਾਲ 2014 ਵਿੱਚ ਹੋਇਆ ਸੀ, ਜੋ 2019 ਤੱਕ ਚੱਲਿਆ ਸੀ। – ਆਈਏਐੱਨਐੱਸ