ਮੁੰਬਈ: ਨਿਰਦੇਸ਼ਕ ਸ਼ਮਸ ਨਵਾਬ ਸਿੱਦੀਕੀ ਆਪਣੀ ਅਗਲੀ ਫਿਲਮ ‘ਯੂ ਆਰ ਨਾਟ ਮਾਇ ਹਸਬੈਂਡ’ ਦੀ ਤਿਆਰੀ ਕਰ ਰਿਹਾ ਹੈ ਅਤੇ ਫਿਲਮ ਵਿਚਲੇ ਮੁੱਖ ਕਿਰਦਾਰ ਲਈ ਉਹ ਢੁੱਕਵੀਂ ਅਦਾਕਾਰਾ ਦੀ ਭਾਲ ਵਿੱਚ ਹੈ। ਇਹ ਨਾਰੀ-ਪੱਖੀ ਫਿਲਮ ਹੈ, ਜਿਸ ਦੀ ਕਹਾਣੀ ਅਤੇ ਪਾਤਰਾਂ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਇਸ ਬਾਰੇ ਸਿੱਦੀਕੀ ਨੇ ਕਿਹਾ, ‘‘ਸਕ੍ਰਿਪਟ ਪੂਰੀ ਹੋ ਗਈ ਹੈ। ਹੁਣ ਮੇਰੀ ਨਾਰੀ-ਪੱਖੀ ਫਿਲਮ ‘ਯੂ ਆਰ ਨਾਟ ਮਾਇ ਹਸਬੈਂਡ’ ਲਈ ਮਹਿਲਾ ਅਦਾਕਾਰਾ ਲੱਭਣ ਲਈ ਦੱਖਣ ’ਚ ਜਾਣ ਦਾ ਸਮਾਂ ਹੈ।’’ ਫਿਲਮ ਦੀ ਸਕ੍ਰਿਪਟ ਪੂਰੀ ਹੋ ਗਈ ਹੈ ਅਤੇ ਹੁਣ ਨਿਰਮਾਤਾਵਾਂ ਨੂੰ ਸਿਰਫ ਮੁੱਖ ਕਿਰਦਾਰ ਲਈ ਅਦਾਕਾਰਾ ਦੀ ਭਾਲ ਹੈ। -ਆਈਏਐੱਨਐੱਸ