ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਸੋਨਮ ਬਾਜਵਾ ਵੀ ਵਾਇਰਲ ਮੀਮ ‘ਪਾਅਰੀ (ਪਾਰਟੀ) ਹੋ ਰੀ ਹੈ’ ਵਿੱਚ ਸ਼ਾਮਲ ਹੋ ਗਏ ਹਨ। ਫ਼ਿਲਹਾਲ ਦਿਲਜੀਤ ਆਪਣੀ ਆਉਣ ਵਾਲੀ ਫ਼ਿਲਮ ਦੀ ਸੋਨਮ ਨਾਲ ਸ਼ੂਟਿੰਗ ਕਰ ਰਿਹਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿੰਦਾ ਸੁਣਿਆ ਜਾਂਦਾ ਹੈ, ‘ਯੇਹ ਹਮ ਹੈਂ, ਯੇਹ ਹਮਾਰੇ ਡਾਇਰੈਕਟਰ ਹੈਂ ਔਰ ਯਹਾਂ ਸ਼ੂਟਿੰਗ ਹੋ ਰਹੀ ਹੈ।’ ਫੇਰ ਉਹ ਸੋਨਮ ਵੱਲ ਇਸ਼ਾਰਾ ਕਰਦਾ ਹੈ ਅਤੇ ਕਹਿੰਦਾ ਹੈ, ‘ਯੇਹ ਸੋਨਮ ਹੈ, ਯੇਹ ਉਸ ਕੀ ‘ਕੋਸਟਯੂਮ’ (ਪੁਸ਼ਾਕਾ) ਹੈ ਔਰ ਉਸ ਸੇ ਠੰਢੀ ਲਗ ਰਹੀ ਹੈ।’ ਰਿਪੋਰਟਾਂ ਅਨੁਸਾਰ, ਦੋਵੇਂ ਕੈਨੇਡਾ ਵਿੱਚ ਸ਼ੂਟਿੰਗ ਕਰ ਰਹੇ ਹਨ । ਦਿਲਜੀਤ ਆਪਣੀ ਖੁਦ ਦੀ ਅਦਾਕਾਰੀ ਵਾਲੀ ਫ਼ਿਲਮ ‘ਹੌਸਲਾ ਰੱਖ’ ਨਾਲ ਨਿਰਮਾਤਾ ਬਣਨ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਅਭਿਨੇਤਰੀ ਸੋਨਮ ਬਾਜਵਾ ਤੇ ਬਿੱਗ ਬੌਸ ਸੀਜ਼ਨ-13 ਦੀ ਅਹਿਮ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਵੀ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ