ਮੁੰਬਈ: ਫਿਲਮ ‘83’ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਹਿ ਨਿਰਮਾਤਾ ਅਤੇ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਨ ਅੱਜ ਸਥਾਨਕ ਸਿੱਧੀਵਿਨਾਇਕ ਮੰਦਰ ਮੱਥਾ ਟੇਕਣ ਪਹੁੰਚੀ। ਉਸ ਨੇ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ ਕੀਤੀ। ਦੀਪਿਕਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੰਦਰ ਤੱਕ ਪਹੁੰਚਾਇਆ ਗਿਆ। ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਦੀਪਿਕਾ ਦਾ ਪਤੀ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਵਿੱਚ ਹੈ, ਜਿਸ ਦੀ ਕਪਤਾਨੀ ’ਚ 1983 ਦੌਰਾਨ ਕ੍ਰਿਕਟ ਵਿਸ਼ਵ ਕੱਪ ਭਾਰਤ ਦੇ ਹਿੱਸੇ ਆਇਆ ਸੀ। ਬੀਤੀ ਸ਼ਾਮ ਅਦਾਕਾਰ ਇਥੇ ਫ਼ਿਲਮ ਦੀ ਸਕ੍ਰੀਨਿੰਗ ਮੌਕੇ ਹੋਏ ਸਮਾਗਮ ਵਿੱਚ ਵੀ ਸ਼ਾਮਲ ਹੋਈ ਸੀ। ਫਿਲਮ ‘83’ ਅੱਜ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ, ਇਸ ਵਿੱਚ ਕਈ ਨਾਮਵਾਰ ਕਲਾਕਾਰਾਂ ਨੇ ਕੰਮ ਕੀਤਾ ਹੈ। -ਆਈਏਐੱਨਐੱਸ