ਚੇਨੰਈ/ਤਿਰੂਵਨੰਤਪੁਰਮ/ਬੰਗਲੁਰੂ: ਦਸ ਕੌਮੀ ਅਤੇ ਨੌਂ ਕੇਰਲਾ ਸਟੇਟ ਐਵਾਰਡ ਜਿੱਤਣ ਵਾਲੇ ਫ਼ਿਲਮ ਨਿਰਦੇਸ਼ਕ ਕੇਐੱਸ ਸੇਤੂਮਾਧਵਨ (90) ਦਾ ਅੱਜ ਚੇਨੱਈ ਵਿੱਚ ਦੇਹਾਂਤ ਹੋ ਗਿਆ। ਇਸੇ ਦੌਰਾਨ ਅੱਜ ਕੰਨੜ ਨਿਰਦੇਸ਼ਕ ਅਤੇ ਲੇਖਕ ਕੇਵੀ ਰਾਜੂ ਦਾ ਬੰਗਲੁਰੂ ਸਥਿਤ ਉਸ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਸਾਲ 1931 ਵਿੱਚ ਪਲਕੜ ’ਚ ਜਨਮੇ ਸੇਤੂਮਾਧਵਨ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸੇਵਾਮੁਕਤੀ ਮਗਰੋਂ ਕੀਤੀ ਸੀ। ਸੇਤੂਮਾਧਵਨ ਨੇ 70 ਤੋਂ ਵੱਧ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਮਲਿਆਲਮ, ਤਾਮਿਲ, ਤੇਲਗੂ ਅਤੇ ਹਿੰਦੀ ਹਨ। ਉਸ ਦੀ ਮਸ਼ਹੂਰ ਫਿਲਮ 1975 ਵਿੱਚ ਆਈ ‘ਜੂਲੀ’ ਸੀ। ਇਸੇ ਤਰ੍ਹਾਂ ਕੇਵੀ ਰਾਜੂ ਨੇ ਅਮਿਤਾਭ ਬੱਚਨ ਦੀ ‘ਇੰਦਰਜੀਤ’ ਅਤੇ ਕਾਜੋਲ ਅਤੇ ਜਤਿੰਦਰ ਦੀ ਫ਼ਿਲਮ ‘ਉਧਾਰ ਕੀ ਜ਼ਿੰਦਗੀ’ ਦਾ ਨਿਰਦੇਸ਼ਨ ਕੀਤਾ ਸੀ। ਰਾਜੂ ਨੇ ਫਿਲਮ ‘ਸੱਤਿਅਮ’ ਲਈ ਸਕਰੀਨਪਲੇਅ ਅਤੇ ਸੰਵਾਦ ਲੇਖਕ ਵਜੋਂ ਵੀ ਕੰਮ ਕੀਤਾ ਹੈ। -ਆਈਏਐੱਨਐੱਸ