ਮੁੰਬਈ: ‘ਸਵਰਾਜ’, ‘ਏਕ ਕਹਾਣੀ’ ਅਤੇ ‘ਸ਼ੋਅ ਟਾਈਮ’ ਜਿਹੇ ਸ਼ੋਅ ਲਈ ਜਾਣੀ ਜਾਂਦੀ ਉੱਘੀ ਨਿਰਮਾਤਾ ਅਤੇ ਅਦਾਕਾਰਾ ਮੰਜੂ ਸਿੰਘ (73) ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਇੰਡਸਟਰੀ ਦੇ ਸਾਥੀਆਂ ’ਚ ਦੀਦੀ ਦੇ ਨਾਮ ਨਾਲ ਜਾਣੀ ਜਾਂਦੀ ਮੰਜੂ ਸਿੰਘ ਨੂੰ ਸਮਾਜਿਕ ਅਤੇ ਸੱਭਿਆਚਾਰਕ ਮਸਲੇ ਉਭਾਰਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਗੋਲਮਾਲ’ ’ਚ ਅਮੋਲ ਪਾਲੇਕਰ ਦੀ ਭੈਣ ਦੀ ਭੂਮਿਕਾ ਨਿਭਾਈ ਸੀ। ਪਰਿਵਾਰ ਵੱਲੋਂ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। -ਪੀਟੀਆਈ