ਚੰਡੀਗੜ੍ਹ: ਮੁੰਬਈ ਹਵਾਈ ਅੱਡੇ ’ਤੇ ਲੰਬਾ ਕੋਟ ਪਹਿਨਿਆ ਨਜ਼ਰ ਆਉਣ ਉੱਤੇ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਸੋਸ਼ਲ ਮੀਡੀਆ ’ਤੇ ਕਾਫੀ ਲਾਹ-ਪਾਹ ਹੋਈ। ਇਕ ਵਿਅਕਤੀ ਨੇ ਮਲਾਇਕਾ ਨੂੰ ਟੈਗ ਕਰਕੇ ਪੁੱਛਿਆ ਕਿ ਕੀ ਮੁੰਬਈ ਵਿੱਚ ਬਰਫਬਾਰੀ ਹੋ ਰਹੀ ਹੈ। ਇਕ ਹੋਰ ਨੇ ਆਖਿਆ ਕਿ ਅਦਾਕਾਰ ਮੁੰਬਈ ਦੀ ਗਰਮੀ ਵਿੱਚ ਜੈਕੇਟਾਂ ਅਤੇ ਹੁਡੀਜ਼ ਕਿਵੇਂ ਪਹਿਨਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਪੈਰਿਸ ’ਚ ਛੁੱਟੀਆਂ ਮਨਾ ਕੇ ਮੁੰਬਈ ਪਰਤੇ ਸਨ। ਅਰਜੁਨ ਕਪੂਰ ਨੇ ਪੈਰਿਸ ਵਿਚ ਆਪਣਾ ਜਨਮ ਦਿਨ ਮਲਾਇਕਾ ਨਾਲ ਮਨਾਇਆ ਸੀ। ਜਦੋਂ ਦੋਵੇਂ ਜਣੇ ਮੁੰਬਈ ਦੇ ਹਵਾਈ ਅੱਡੇ ’ਤੇ ਪੁੱਜੇ ਤਾਂ ਅਰਜੁਨ ਨੇ ਮਲਾਇਕਾ ਨੂੰ ਭੀੜ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਅਰਜੁਨ ਨੇ ਕਾਲੇ ਰੰਗ ਦੀ ਸਵੈੱਟ-ਸ਼ਰਟ ਅਤੇ ਪੈਂਟ ਪਾਈ ਹੋਈ ਸੀ ਜਦਕਿ ਮਲਾਇਕਾ ਦੇ ਅਢੁੱਕਵੇਂ ਕੱਪੜਿਆਂ ਕਾਰਨ ਉਸ ਨੂੰ ਟਰੌਲ ਕੀਤਾ ਗਿਆ। ਪ੍ਰਸ਼ੰਸਕਾਂ ਨੇ ਟਵੀਟ ਕਰਕੇ ਕਿਹਾ ਕਿ ਪਤਾ ਨਹੀਂ ਸੈਲੀਬਰੇਟੀ ਗਰਮੀ ਵਿਚ ਸਰਦੀਆਂ ਵਾਲੇ ਕੱਪੜੇ ਕਿਉਂ ਪਾਉਂਦੇ ਹਨ। -ਟਨਸ