ਪਟਨਾ, 17 ਸਤੰਬਰ
ਮਸ਼ਹੂਰ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੇ ਬੀਤੇ ਦਿਨ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਭੋਜਪੁਰੀ ਫਿਲਮ ਇੰਡਸਟਰੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਊਸ ਦੀ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਅਨੁਭਵ ਸਿਨਹਾ ਨੇ ਭੋਜਪੁਰੀ ਫਿਲਮ ਇੰਡਸਟਰੀ ਬਾਰੇ ਇਕ ਟਿੱਪਣੀ ਕੀਤੀ ਸੀ ਜਿਸ ਵਿੱਚ ਊਸ ਨੇ ਵਾਕਾਂਸ਼ ‘ਨੰਗਾ ਨਾਚ’ ਦਾ ਇਸਤੇਮਾਲ ਕੀਤਾ ਸੀ। ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ ਵੱਲੋਂ ਸੰਸਦ ਵਿੱਚ ਸਿਫ਼ਰ ਕਾਲ ਦੌਰਾਨ ਇਹ ਕਹੇ ਜਾਣ ਕਿ ਚੀਨ ਤੇ ਪਾਕਿਸਤਾਨ ਨਾਲ ਸਬੰਧਤ ਸਰਹੱਦਾਂ ਰਾਹੀਂ ਧੜਾਧੜ ਡਰੱਗਜ਼ ਦੀ ਤਸਕਰੀ ਹੋ ਰਹੀ ਹੈ ਅਤੇ ਡਰੱਗ ਮਾਫ਼ੀਆ ਦੇ ਬਾਲੀਵੁੱਡ ਵਿੱਚ ਮਜ਼ਬੂਤ ਸਬੰਧ ਹਨ, ਤੋਂ ਤੁਰੰਤ ਬਾਅਦ ਸਿਨਹਾ ਦਾ ਇਹ ਬਿਆਨ ਸਾਹਮਣੇ ਆਇਆ। ਅਕਸ਼ਰਾ ਨੇ ਕਿਹਾ ਕਿ ਅਨੁਭਵ ਸਿਨਹਾ ਊੱਤਰ ਪ੍ਰਦੇਸ਼ ਦੇ ਵਾਰਾ‘ਣਸੀ ਤੋਂ ਆਏ ਹਨ ਅਤੇ ਫਿਰ ਵੀ ਊਹ ਆਪਣੀ ਮਾਤ ਭਾਸ਼ਾ ਦੀ ਇੱਜ਼ਤ ਨਹੀਂ ਕਰਦੇ ਹਨ। -ਆਈਏਐੱਨਐੱਸ