ਮੁੰਬਈ (ਆਈਏਐੱਨਐੱਸ): ਕਪੂਰ ਤੇ ਭੱਟ ਖ਼ਾਨਦਾਨ ਵਿਚਾਲੇ ਬਣੇ ਇਸ ਨਵੇਂ ਰਿਸ਼ਤੇ ਦਾ ਜਸ਼ਨ ਲਗਪਗ ਪੂਰੇ ਸਿਨੇ ਜਗਤ ਨੇ ਮਨਾਇਆ ਹੈ। ਅਦਾਕਾਰਾ ਕੈਟਰੀਨਾ ਕੈਫ਼ ਨੇ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੰਦਿਆਂ ਆਉਣ ਵਾਲੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਰਣਬੀਰ ਤੇ ਆਲੀਆ ਦੀ ਇੱਕ ਤਸਵੀਰ ਨਾਲ ਲਿਖਿਆ ਹੈ, ‘ਤੁਹਾਨੂੰ ਦੋਵਾਂ ਨੂੰ ਵਧਾਈ, ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ।’ ਰਣਬੀਰ ਨਾਲ ਫ਼ਿਲਮ ‘ਸੰਜੂ’ ਵਿੱਚ ਤੇ ਆਲੀਆ ਨਾਲ ਫ਼ਿਲਮ ‘ਰਾਜ਼ੀ’ ਵਿੱਚ ਕੰਮ ਕਰਨ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਵੀ ਨਵ-ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਜ਼ੋਯਾ ਅਖ਼ਤਰ, ਸ਼ਰਧਾ ਕਪੂਰ, ਪ੍ਰਿਯੰਕਾ ਚੋਪੜਾ, ਕਰਨ ਜੌਹਰ, ਸੋਨਮ ਕਪੂਰ, ਸਮਾਂਥਾ ਰੂਥ ਪ੍ਰਭੂ, ਮਾਧੁਰੀ ਦੀਕਸ਼ਿਤ ਨੇਨੇ ਤੇ ਦੀਪਿਕਾ ਪਾਦੂਕੋਨ ਨੇ ਵੀ ਰਣਬੀਰ ਤੇ ਆਲੀਆਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।